post

Jasbeer Singh

(Chief Editor)

Haryana News

ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ

post-img

ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ ਹੈਦਰਾਬਾਦ, 1 ਦਸੰਬਰ 2025 : ਦੁਬਈ ਤੋਂ ਹੈਦਰਾਬਾਦ ਆ ਰਹੀ ਇਕ ਉਡਾਣ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਗ੍ਰਿਫ਼ਤਾਰ ਮੁਲਜ਼ਮ ਇਕ ਸਾਫਟਵੇਅਰ ਕੰਪਨੀ ਦਾ ਕਰਮਚਾਰੀ ਹੈ। ਘਟਨਾ ਸਮੇਂ ਯਾਤਰੀ ਸ਼ਰਾਬ ਦੇ ਨਸ਼ੇ `ਚ ਸੀ : ਪੁਲਸ ਆਰ. ਜੀ. ਆਈ. ਏਅਰਪੋਰਟ ਪੁਲਸ ਸਟੇਸ਼ਨ ਦੇ ਇੰਸਪੈਕਟਰ ਕੰਕੈਯਾ ਸਮਪਥੀ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਅਨੁਸਾਰ ਕੇਰਲ ਦੇ ਰਹਿਣ ਵਾਲੇ ਯਾਤਰੀ ਨੇ ਸ਼ੁੱਕਰਵਾਰ ਨੂੰ ਉਡਾਣ ਦੌਰਾਨ ਏਅਰਹੋਸਟੈੱਸ ਨੂੰ ਕਥਿਤ ਤੌਰ `ਤੇ ਗਲਤ ਢੰਗ ਨਾਲ ਛੂਹਿਆ। ਪੁਲਸ ਨੇ ਕਿਹਾ ਕਿ ਘਟਨਾ ਸਮੇਂ ਯਾਤਰੀ ਸ਼ਰਾਬ ਦੇ ਨਸ਼ੇ `ਚ ਸੀ।

Related Post

Instagram