

ਪਟਿਆਲਾ: ਸਕੂਲੀ ਵੈਨ ਨਾਲ ਵਾਪਰਿਆ ਹਾਦਸਾ, 6 ਵਿਦਿਆਰਥੀਆਂ ਦੀ ਮੌਤ ਪਟਿਆਲਾ, 7 ਮਈ : ਅੱਜ ਬੁੱਧਵਾਰ ਨੂੰ ਸਕੂਲੀ ਬੱਚਿਆਂ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਲੈ ਕੇ ਘਰ ਛੱਡਣ ਲਈ ਜਾ ਰਹੀ ਇਕ ਕਾਰ ਦੇ ਟਿੱਪਰ ਨਾਲ ਨੱਸੂਪੁਰ ਬੱਸ ਅੱਡੇ ਕੋਲ ਟਕਰਾ ਜਾਣ ਦੇ ਚਲਦਿਆਂ ਵਾਪਰੇ ਭਿਆਨਕ ਸੜਕੀ ਹਾਦਸੇ ਵਿਚ ਜਿਥੇ 6 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਉਥੇ ਕਾਰ ਚਾਲਕ ਦੀ ਵੀ ਮੌਤ ਹੋ ਚੁੱਕੀ ਹੈ।ਐਸ. ਪੀ. ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਟਿਆਲਾ ਦੇ ਡਕਾਲਾ ਰੋਡ ਸਥਿਤ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਸਨ । ਉਕਤ ਘਟਨਾ ਵਿਚ ਇਕ ਵਿਦਿਆਰਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨੱਸੂਪੁਰ ਬੱਸ ਅੱਡਾ ਜਿਥੇ ਘਟਨਾ ਵਾਪਰੀ ਸਮਾਣਾ ਸਦਰ ਪੁਲਸ ਥਾਣਾ ਦੇ ਅਧਿਕਾਰ ਖੇਤਰ ਅਧੀਨ ਹੈ।