ਅੰਤਰ ਜ਼ਿਲ੍ਹਾ ਜਿਮਨਾਸਟਿਕ ਅੰਡਰ 19 ਲੜਕਿਆਂ ਅਤੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮ
- by Jasbeer Singh
- November 8, 2024
ਅੰਤਰ ਜ਼ਿਲ੍ਹਾ ਜਿਮਨਾਸਟਿਕ ਅੰਡਰ 19 ਲੜਕਿਆਂ ਅਤੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮੈਡਲ ਜਿੱਤਿਆ ਪਟਿਆਲਾ, 8 ਨਵੰਬਰ : ਜ਼ਿਲ੍ਹਾ ਖੇਡ ਪ੍ਰਤੀਯੋਗਤਾ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ. ਸਿੱ ਪਟਿਆਲਾ, ਡਾ. ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਦੇਖ-ਰੇਖ ਅਤੇ ਪ੍ਰਬੰਧਕ ਸਕੱਤਰ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਹਰਮਨਦੀਪ ਕੌਰ ਸੈਕਸ਼ਨ ਅਫ਼ਸਰ ਦੀ ਨਿਗਰਾਨੀ ਹੇਠ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ਹੋਏ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਮਨਾਸਟਿਕ ਅੰਡਰ 14/17/19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਦੇ ਜਮਨਾਸਟਿਕ ਹਾਲ ਵਿੱਚ ਕਰਵਾਏ ਗਏ। ਅੰਡਰ-19 ਲੜਕਿਆਂ ਦੇ ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਨੇ ਸਿਲਵਰ ਮੈਡਲ ਜਿੱਤਿਆ । ਇਸ ਟੀਮ ਵਿੱਚ ਪਾਰਥ ਭੱਲਾ, ਜਸਕਰਨ ਸਿੰਘ, ਲਲਿਤ ਕੁਮਾਰ, ਸਾਹਿਬਜੋਤ ਸਿੰਘ, ਰੁਦਰ ਪ੍ਰਤਾਪ, ਪੁਰਸ਼ਾਰਥ, ਗੁਰਿੰਦਰ ਸਿੰਘ ਸ਼ਾਮਲ ਸਨ । ਪਟਿਆਲਾ ਨੇ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਦੇ ਵਿੱਚ ਵੀ ਸਿਲਵਰ ਮੈਡਲ ਜਿੱਤਿਆ। ਅੰਡਰ 14 ਲੜਕੀਆਂ ਦੀ ਟੀਮ ਵਿੱਚ ਹਰਸ਼ੂ, ਯੋਗਿਤਾ ਸ਼ਰਮਾ, ਪ੍ਰਲੀਨ ਕੌਰ, ਰੂਹੀ, ਏਕਮਜੋਤ, ਪ੍ਰਭਜੋਤ, ਸਿਮਰਨਜੀਤ ਕੌਰ ਸ਼ਾਮਲ ਸਨ। ਇਹਨਾਂ ਖਿਡਾਰੀਆਂ ਨੇ ਬਹੁਤ ਹੀ ਵਧੀਆ ਜਿਮਨਾਸਟਿਕ ਦਾ ਪ੍ਰਦਰਸ਼ਨ ਕੀਤਾ । ਮੁੱਖ ਮਹਿਮਾਨ ਦੇ ਤੌਰ 'ਤੇ ਪ੍ਰੋਫੈਸਰ ਰਿਪੁਦਮਨ ਕੌਸ਼ਲ ਨੇ ਉਚੇਚੇ ਤੌਰ ਤੇ ਜਮਨਾਸਟਿਕ ਹਾਲ ਵਿੱਚ ਪਹੁੰਚ ਕੇ ਜਿਮਨਾਸਟਿਕ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਜਿਮਨਾਸਟਿਕ ਟੂਰਨਾਮੈਂਟ ਇੰਚਾਰਜ ਮਨਦੀਪ ਕੌਰ ਪ੍ਰਿੰਸੀਪਲ ਪੁਰਾਣੀ ਪੁਲਿਸ ਲਾਈਨ, ਰੇਨੂੰ ਕੌਸ਼ਲ, ਗੰਗਾ ਰਾਣੀ, ਬਲਜੀਤ ਕੌਰ, ਬਲਜੀਤ ਸਿੰਘ ਕੋਚ, ਦੀਪੀ ਰਾਣੀ ਕੋਚ, ਭੁਪਿੰਦਰ ਕੌਰ, ਗੁਰਮੀਤ ਕੌਰ ਕੋਚ, ਬਲਵੀਰ ਕੌਰ ਕੋਚ, ਜਸਦੀਪ ਸਿੰਘ ਕੋਚ, ਤੇਜਵਿੰਦਰ ਪਾਲ ਕੌਰ, ਜਗਤਾਰ ਸਿੰਘ ਟਿਵਾਣਾ, ਸ਼ਿਵ ਪੰਡੀਰ, ਰਣਧੀਰ ਸਿੰਘ, ਏਐਸਆਈ ਚੰਦਰਭਾਨ, ਅਨੀਤਾ ਸੋਹਲ, ਹਰਜੀਤ ਸਿੰਘ, ਰਾਜਿੰਦਰ ਸਿੰਘ ਚਾਨੀ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਗੱਜੂ ਮਾਜਰਾ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.