

ਪਟਿਆਲਾ ਪੁਲਸ ਨੇ ਤਿੰਨ ਗੈਂਗਸਟਰਾਂ ਨੂੰ ਕੀਤਾ ਹਥਿਆਰਾਂ ਸਮੇਤ ਕਾਬੂ ਪਟਿਆਲਾ : ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਟਿਆਲਾ ਪੁਲਸ ਵਲੋਂ ਅੱਜ ਤਿੰਨ ਗੈਂਗਸਟਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਦਿਲਦਾਰ ਖਾਨ, ਕੁਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਲੱਡੂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਪਕੜੇ ਗਏ ਤਿੰਨੋਂ ਗੈਂਗਸਟਰਾਂ ਦੇ ਹੋਰ ਵੱਡੇ ਗੈਂਗਸਟਰਾਂ ਨਾਲ ਸਬੰਧਤ ਹਨ ਤੇ ਇਨ੍ਹਾਂ ਕੋਲੋਂ 4 ਪਿਸਟਲ 32 ਬੋਰ ਅਤੇ ਇੱਕ ਪਿਸਟਲ 315 ਬੋਰ ਦਾ ਕੱਟਾ ਤੇ ਕੁੱਲ 21 ਰੌਂਦ ਬਰਾਮਦ ਕੀਤੇ ਗਏ ਹਨ ।ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਦੀ ਮੁਸਤੈਦੀ ਦੇ ਚਲਦਿਆਂ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋਇਆ ਹੈ। ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਉਪਰੋਕਤ ਤਿੰਨੋਂ ਗੈਂਗਸਟਰਾਂ ਤੋਂ ਹੋਰ ਖੁਲਾਸੇ ਕਰਵਾਉਣ ਲਅਈ ਰਿਮਾਂਡ ਤੋਂ ਬਾਅਦ ਹੀ ਪਤਾ ਲੱਗਣ ਦੀ ਉਮੀਦ ਹੈ।