ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ
- by Jasbeer Singh
- February 20, 2026
ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ ਗੋਰਖਪੁਰ, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਖੇ ਮੋਤੀਆਬਿੰਦ ਦੇ ਅਪ੍ਰੇਸ਼ਨ ਤੋਂ ਬਾਅਦ ਫੈਲੀ ਇਨਫੈਕਸ਼ਨ ਕਾਰਨ ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ ਪੈ ਗਈਆਂ ਹਨ। ਕਿੰਨੇ ਦੀਆਂ ਕੱਢਣੀਆਂ ਪਈਆਂ ਅੱਖਾਂ ਮਿਲੀ ਜਾਣਕਾਰੀ ਮੁਤਾਬਕ ਜਿਸ ਨਿਜੀ ਹਸਪਤਾਲ ਵਿਚ ਵਿਅਕਤੀਆਂ ਨੇ ਆਪਣੀਆਂ ਅੱਖਾਂ ਦਾ ਮੋਤੀਆਬਿੰਦ ਦਾ ਅਪ੍ਰੇਸ਼ਨ ਕਰਵਾਇਆ ਦੀਆਂ ਅੱਖਾਂ ਵਿਚ ਇਨਫੈਕਸ਼ਨ ਫੈਲ ਗਈ, ਜਿਸ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ ਪੈ ਗਈਆਂ ਹਨ। ਇਥੇ ਬਸ ਨਹੀਂ ਇਸ ਸਭ ਦੇ ਚਲਦਿਆਂ 9 ਦੇ ਕਰੀਬ ਹੋਰ ਵਿਅਕਤੀਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਜਾਣ ਦਾ ਪਤਾ ਲੱਗਿਆ ਹੈ । ਉਕਤ ਵਾਪਰੇ ਇਸ ਘਟਨਾਕ੍ਰਮ ਤੋਂ ਬਾਅਦ ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ । ਕੀ ਆਖਿਆ ਜਿਲਾ ਮੈਜਿਸਟ੍ਰੇਟ ਨੇ ਗੋਰਖਪੁਰ ਵਿਖੇ ਵਾਪਰੇ ਅੱਖਾਂ ਦੀ ਰੌਸ਼ਨੀ ਜਾਣ ਅਤੇ ਅੱਖਾਂ ਹੀ ਇਨਫੈਕਸ਼ਨ ਤੋਂ ਬਾਅਦ ਕੱਢਣ ਦੀ ਘਟਨਾ ਤੇ ਬੋਲਦਿਆਂ ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਕਿਹਾ ਹੈ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਹਸਪਤਾਲ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ। ਮੁੱਖ ਮੈਡੀਕਲ ਅਫ਼ਸਰ ਡਾ. ਰਾਜੇਸ਼ ਝਾਅ ਨੇ ਇਸ ਨੂੰ ਗੰਭੀਰ ਲਾਪ੍ਰਵਾਹੀ ਕਰਾਰ ਦਿਤਾ ਹੈ ਅਤੇ ਸਿਹਤ ਵਿਭਾਗ ਦੇ ਟੈਸਟਾਂ ਵਿਚ ਬੈਕਟੀਰੀਆ ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਪੀੜਤ ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਛੁੱਟੀ ਦੇ ਦਿਤੀ ਗਈ ਸੀ। ਇਲਾਜ ਕਰਵਾ ਰਹੇ ਇਕ ਮਰੀਜ਼ ਨੇ ਕੀ ਦੱਸਿਆ ਏਮਜ਼ ਦਿੱਲੀ ਵਿਚ ਇਲਾਜ ਕਰਵਾ ਰਹੇ ਪਰਦੇਸੀ ਨਾਂ ਦੇ ਮਰੀਜ਼ ਨੇ ਦਸਿਆ ਕਿ ਡਾਕਟਰਾਂ ਨੇ ਉਸ ਨੂੰ ਕਹਿ ਦਿਤਾ ਹੈ ਕਿ ਉਸ ਦੀ ਅੱਖ ਦੀ ਰੌਸ਼ਨੀ ਜਾ ਚੁਕੀ ਹੈ। ਇਸੇ ਤਰ੍ਹਾਂ ਗੋਲਾ ਦੀ ਰਹਿਣ ਵਾਲੀ ਸਹਿਵਾਨ ਅਲੀ ਨੇ ਦਸਿਆ ਕਿ ਆਪ੍ਰੇਸ਼ਨ ਤੋਂ ਅਗਲੇ ਦਿਨ ਹੀ ਉਸ ਦੀ ਅੱਖ ਵਿਚੋਂ ਖੂਨ ਵਗਣ ਲੱਗਾ ਅਤੇ ਦਿੱਲੀ ਵਿਚ ਡਾਕਟਰਾਂ ਨੂੰ ਉਸ ਦੀ ਇਕ ਅੱਖ ਕੱਢਣੀ ਪਈ। ਕਿਥੇ ਹੋਇਆ ਸੀ ਮਰੀਜ਼ਾਂ ਦਾ ਮੋਤੀਆਬਿੰਦ ਦਾ ਅਪ੍ਰੇਸ਼ਨ ਜ਼ਿਕਰਯੋਗ ਹੈ ਕਿ ਪਹਿਲੀ ਫਰਵਰੀ ਨੂੰ ਨਿਊ ਰਾਜੇਸ਼ ਹਾਈਟੈਕ ਹਸਪਤਾਲ ਵਿਚ ਲਗਾਏ ਗਏ ਇਕ ਅੱਖਾਂ ਦੇ ਕੈਂਪ ਦੌਰਾਨ 30 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਸਨ । ਜਾਣਕਾਰੀ ਮੁਤਾਬਕ ਆਪ੍ਰੇਸ਼ਨ ਦੇ 24 ਘੰਟਿਆਂ ਦੇ ਅੰਦਰ ਹੀ ਕਈ ਮਰੀਜ਼ਾਂ ਨੇ ਅੱਖਾਂ ਵਿਚ ਤੇਜ਼ ਦਰਦ ਅਤੇ ਪਾਣੀ ਆਉਣ ਦੀ ਸ਼ਿਕਾਇਤ ਕੀਤੀ । ਘੱਟੋ-ਘੱਟ 18 ਮਰੀਜ਼ਾਂ ਨੂੰ ਗੰਭੀਰ ਇਨਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ, ਲਖਨਊ ਅਤੇ ਵਾਰਾਣਸੀ ਦੇ ਹਸਪਤਾਲਾਂ ਵਿਚ ਰੈਫਰ ਕਰ ਦਿਤਾ ਗਿਆ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਇਨਫੈਕਸ਼ਨ ਨੂੰ ਹੋਰ ਫੈਲਣ ਤੋਂ ਰੋਕਣ ਲਈ ਡਾਕਟਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਕੱਢਣੀਆਂ ਪਈਆਂ ।
