
ਪਿੰਡ ਟਿੱਬਾ ਦੀ ਧੀ ਪਵਨਪ੍ਰੀਤ ਨੇ ਕੈਨੇਡਾ 'ਚ ਉੱਚ ਅਧਿਕਾਰੀ ਬਣ ਕੇ ਪੰਜਾਬ ਦਾ ਨਾਮ ਚਮਕਾਇਆ
- by Jasbeer Singh
- June 14, 2025

ਪਿੰਡ ਟਿੱਬਾ ਦੀ ਧੀ ਪਵਨਪ੍ਰੀਤ ਨੇ ਕੈਨੇਡਾ 'ਚ ਉੱਚ ਅਧਿਕਾਰੀ ਬਣ ਕੇ ਪੰਜਾਬ ਦਾ ਨਾਮ ਚਮਕਾਇਆ ਪਟਿਆਲਾ, 14 ਜੂਨ : ਦੁਸ਼ਮਣ ਨਹੀਂ ਹੈ ਪਰ ਕਾਨੂੰਨ ਨਾਲ ਕਦੇ ਸਮਝੌਤਾ ਨਹੀਂ ਕਰਦਾ। ਇਨ੍ਹਾਂ ਦੇਸ਼ਾਂ ਵਿਚ ਪੜ੍ਹਨ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆ ਲਈ ਹਰ ਉਹ ਬੂਹਾ ਖੁੱਲ੍ਹਾ ਹੋਇਆ ਹੈ, ਜਿਸਦੇ ਉਹ ਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਸੀ ਹਾਈਡਰੋ ਬ੍ਰਿਟਿਸ਼ ਕੋਲੰਬੀਆ ਦੇ ਆਈ ਟੀ ਸੈਲ ਦੀ ਸੀਨੀਅਰ ਅਧਿਕਾਰੀ ਵਜੋਂ ਨਿਯੁਕਤ ਹੋਈ ਪਵਨਪ੍ਰੀਤ ਕੌਰ ਨੇ ਕੀਤਾ। ਉਸਨੇ ਦੱਸਿਆ ਕਿ ਉਹ ਜ਼ਿਲ੍ਹਾ ਕਪੂਰਥਲਾ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਵਿਖੇ ਆਪਣੇ ਪਿਤਾ ਕਬੱਡੀ ਖਿਡਾਰੀ ਤੇ ਕੋਚ ਹਰਪ੍ਰੀਤ ਸਿੰਘ ਰੂਬੀ ਟਿੱਬਾ ਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਹੀ ਅਨੰਦ ਪੋਲਟੇਕਨੀਕਲ ਕਾਲਜ ਕਪੂਰਥਲਾ ਤੋਂ ਬੀਟੰਕ ਕਰਨ ਉਪਰੰਤ ਉਨਟਾਰੀਓ 'ਵਰਸਿਟੀ ਕੈਨੇਡਾ ਵਿਖੇ ਆ ਕੇ ਐਮਟੈਂਕ ਬੀ ਸੀ ਹੇਡਰੋ ਤੋਂ ਵਧੀਆ ਪੁਜ਼ੀਸ਼ਨ 'ਚ ਕੀਤੀ। ਉਨ੍ਹਾਂ ਦੱਸਿਆ ਕਿ ਪਾਪਾ ਹਰਪ੍ਰੀਤ ਸਿੰਘ ਭਾਵੇਂ ਸਪੋਰਟਸ ਕੋਟੇ ਰਾਹੀ ਰੇਲਵੇ ਵਿਚ ਭਰਤੀ ਹੋਵੇ ਸਨ ਤੇ ਅਹੁਦੇ 'ਤੇ ਸੇਵਾਵਾਂ ਵੀ ਦੇ ਰਹੇ ਹਨ ਪਰ ਉਹ ਦਸਦੇ ਹਨ ਕਿ ਪਾਪਾ ਦੇ ਦਾਦੂ ਸਰਦਾਰ ਪ੍ਰੇਮ ਸਿੰਘ ਜੋ ਵੀਹ ਕੁ ਸਾਲ ਪਿੰਡ ਦੇ ਸਰਪੰਚ ਰਹੇ ਸਨ ਤੇ ਸਾਡੇ ਪਰਿਵਾਰ ਦੀ ਅੱਲ ਵੀ ਲਾਲੇ ਕਿਆ ਦੇ ਪਰਿਵਾਰ ਵਜੋਂ ਮਸ਼ਹੂਰ ਹੈ। ਦਾਦੂ ਜੀ ਕਹਿੰਦੇ ਸਨ ਕਿ ਬੇਸ਼ੱਕ ਸਾਡੀ ਆਰਥਿਕ ਤੇ ਸਮਾਜਿਕ ਹਾਲਾਤ ਬਹੁਤ ਸਤਿਕਾਰਤ ਹੈ ਪਰ ਜਦੋ ਤਕ ਸਾਡੇ ਪ੍ਰੀਵਾਰ ਦਾ ਕੋਈ ਮੈਂਬਰ ਕਿਸੇ ਚੰਗੇ ਵਿਭਾਗ ਦਾ ਉੱਚ ਅਧਿਕਾਰੀ ਨਹੀ ਬਣਦਾ ਉਦੋਂ ਤਕ ਮੈਂ ਜੀਵਨ ਦੀ ਸਫਲਤਾ ਨਹੀ ਮੰਨਦਾ। ਸੋ ਮੇਰੇ ਇਸ ਮਾਣਮੱਤੇ ਹਾਸਲ ਤੋ ਬਾਅਦ ਮੇਰੇ ਮੰਮੀ ਪਾਪਾ ਨੇ ਸਾਰੀਆ ਸੁੱਖੀਆਂ ਸੁੱਖਣਾ ਵੀ ਲਾਹ ਦਿੱਤੀਆ ਹਨ। ਪਵਨਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾ ਦੇਸ਼ਾ ਔਰਤਾਂ ਚਾਰਦੀਵਾਰੀ 'ਚ ਹੀ ਰੂੜੀਵਾਦੀ ਗੁਲਾਮੀ ਨਹੀ ਭੋਗਦੀਆਂ, ਸਗੋਂ ਆਪਣੀ ਪ੍ਰਤਿਭਾ ਅਨੁਸਾਰ ਵਿਗਸਣ ਤੇ ਫੈਲਣ ਲਈ ਪੂਰਾ ਖੁੱਲ੍ਹਾ ਅਕਾਸ਼ ਹੁੰਦਾ ਹੈ। ਉਹਨੇ ਦੱਸਿਆ ਕਿ ਮੇਰੇ ਮਾਪਿਆ ਨੇ ਜਿਹੜਾ ਮੇਰਾ ਵਰ ਵੀ ਲੱਭਿਆ ਉਹ ਵੀ ਬਿਲਕੁਲ ਮੇਰੇ ਹਾਣ ਦਾ ਲੱਭਿਆ। ਉਸਦੇ ਪਤੀ ਅਮਨਦੀਪ ਸਿੰਘ ਰਤਨਪਾਲ ਜੋ ਹਨੂੰਮਾਨਗੜ੍ਹ (ਰਾਜਸਥਾਨ) ਤੋਂ ਹਨ, ਪਰ ਉਨ੍ਹਾਂ ਵੀ ਆਈਆਈ ਟੀ ਮੁੰਬਈ (ਮਹਾਰਾਸ਼ਟਰ) ਉੱਚ ਗ੍ਰੇਡ 'ਚ ਹੀ ਕਰਨ ਉਪਰੰਤ ਕੈਨੇਡਾ ਨੂੰ ਹੀ ਆਪਣੀ ਕਰਮ ਭੂਮੀ ਤਹਿ ਕੀਤਾ ਤੇ ਅੱਜ ਸਾਡੀ ਦੋਹਾਂ ਦੀ ਰੁਚੀ ਅਤੇ ਉਦੇਸ਼ ਇਕ ਹੋਣ ਕਰਕੇ ਉਹ ਇਕ ਦੂਜੇ ਦੇ ਪੂਰਕ ਹਨ ਉਹ ਵੀ ਆਈ ਟੀ ਕੰਪਨੀ ਵਿਚ ਡਿਵੈਲਪਮੈਂਟ ਅਧਿਕਾਰੀ ਵਜੋਂ ਸੇਵਾਵਾ ਦੇ ਰਹੇ ਹਨ। ਸਾਡੇ ਇਸ ਜੀਵਨ ਦੀ ਖੂਬਸੂਰਤੀ ਇਹ ਵੀ ਹੈ ਕਿ ਅਸੀਂ ਵੱਖ ਵੱਖ ਅਹੁਦਿਆਂ ਉੱਤੇ ਵੱਡੀਆ ਜ਼ਿੰਮੇਵਾਰੀਆਂ ਰੱਖਦੇ ਹੋਏ ਇੱਕ ਦੂਜੇ ਪ੍ਰਤੀ ਸੰਜੀਦਾ, ਸੁਹਿਰਦ ਅਤੇ ਜ਼ਿੰਮੇਵਾਰ ਹਾਂ, ਜੋ ਸਾਡੀ ਖੁਸ਼ਹਾਲੀ ਦਾ ਸਵੱਬ ਬਣ ਰਿਹਾ ਹੈ। ਪਵਨਪ੍ਰੀਤ ਕੌਰ ਅਪਣੀ ਇਸ ਮਾਣਮੱਤੀ ਪ੍ਰਾਪਤੀ ਪਿੱਛੇ ਆਪਣੇ ਮਾਪਿਆ, ਸਕੂਲ ਕਾਲਜ ਦੇ ਅਧਿਆਪਕਾਂ ਤੋਂ ਇਲਾਵਾ ਕੌਮਾਂਤਰੀ ਕਬੱਡੀ ਖਿਡਾਰੀ ਦੇਵ ਖੈੜਾ ਅਤੇ ਕਰਨੈਲ ਸਿੰਘ ਤਲਵੰਡੀ ਪਾਈ ਵਾਲਿਆ ਦੀ ਵਿਸ਼ੇਸ਼ ਧੰਨਵਾਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.