post

Jasbeer Singh

(Chief Editor)

Patiala News

ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ ਲਈ ਲੋਕ ਕਾਂਗਰਸ ਨੂੰ ਕਰਨ ਲੱਗੇ ਯਾਦ : ਵਿਸ਼ਨੂੰ ਸ਼ਰਮਾ

post-img

ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ ਲਈ ਲੋਕ ਕਾਂਗਰਸ ਨੂੰ ਕਰਨ ਲੱਗੇ ਯਾਦ : ਵਿਸ਼ਨੂੰ ਸ਼ਰਮਾ - ਬਲਾਕ ਕਾਂਗਰਸ ਕਮੇਟੀ ਲਹਿਲ ਨੇ ਸ਼ੁਰੂ ਕੀਤਾ ਮੀਟਿੰਗਾਂ ਦਾ ਆਗਾਜ ਪਟਿਆਲਾ,19 ਜੂਨ : ਕਾਂਗਰਸ ਪਾਰਟੀ ਦੇ ਹਲਕਾ ਪਟਿਆਲਾ ਤੋਂ ਇੰਚਾਰਜ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਅੱਜ ਲੋਕ ਮੁੜ ਦੇਸ਼ ਦੀ ਤਰੱਕੀ ਤੇ ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਨੂੰ ਯਾਦ ਕਰਨ ਲੱਗ ਪਏ ਹਨ। ਉਨਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਬਲਾਕ ਕਾਂਗਰਸ ਕਮੇਟੀ ਦੀ ਬਲਾਕ ਪ੍ਰਧਾਨ ਐਡਵੋਕੇਟ ਦਿਨੇਸ਼ ਸ਼ਰਮਾ ਦੀ ਅਗਵਾਈ ਹੇਠ ਲਹਿਲ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਵਿਸ਼ਨੂੰ ਸ਼ਰਮਾ ਨੇ ਦਸਿਆਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਉਪਰ ਮੀਟਿੰਗਾਂ ਦਾ ਆਗਾਜ ਸ਼ੁਰੂ ਕੀਤਾ ਗਿਆ ਹੈ। ਉਨਾ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸੀ ਅਤੇ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਅੱਜ ਨਸ਼ਾ ਘਰ ਘਰ ਪਹੁੰਚ ਚੁੱਕਾ ਹੈ ਅਤੇ ਇਸਨੇ ਪੰਜਾਬ ਦੀ ਨਸਲ ਨੂੰ ਬਰਬਾਦ ਕਰ ਦਿੱਤਾ ਹੈ। ਇਸ ਮੀਟਿੰਗ ਦੌਰਾਨ ਕਾਂਗਰਸ ਪਾਰਟੀਨੂੰ ਯੂਥ ਪੱਧਰ 'ਤੇ ਮਜਬੂਤ ਕਰਨ 'ਤੇ ਵੀ ਚਰਚਾ ਕੀਤੀ ਗਈ। ਉਨਾ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜਿਸਦੇ ਰਾਜ ਅੰਦਰ ਅਮਨ, ਸ਼ਾਂਤੀ ਅਤੇ ਵਿਕਾਸ ਸੰਭਵ ਹੋ ਸਕਦਾ ਹੈ। ਇਸ ਮੀਟਿੰਗ ਦੌਰਾਨ ਰੇਖਾ ਅਗਰਵਾਲ ਮਹਿਲਾ ਕਾਂਗਰਸ ਪ੍ਰਧਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ੲਸ ਮੌਕੇ ਸੁਰਿੰਦਰ ਸਿੰਘ ਬਿੱਟੂ ਬਲਾਕ ਪ੍ਰਧਾਨ ਕਿਲਾ ਮੁਬਾਰਕ, ਭਗਵੰਤ ਸਿੰਘ ਵਾਈਸ ਪ੍ਰਧਾਨ ਡੀਸੀਸੀ, ਐਡਵੋਕੇਟ ਜੀਤ ਸਿੰਘ ਮੰਡਲ ਪ੍ਰਧਾਨ, ਐਡਵੋਕੇਟ ਦੇਵੀ ਦਾਸ ਸ਼ਰਮਾ ਵਾਈਸ ਪ੍ਰਧਾਨ ਡੀਸੀਸੀ, ਜਸਪਾਲ ਜਿੰਦਲ, ਕੁਲਦੀਪ ਖੰਡੌਲੀ, ਰਾਜਿੰਦਰ ਸਿੰਘ ਸੈਣੀ ਜਨਰਲ ਸਕੱਤਰ ਡੀਸੀਸੀ, ਅਮਨਦੀਪ ਸ਼ਰਮਾ ਰਾਜੂ ਜਨਰਲ ਸਕੱਤਰ ਡੀਸੀਸੀ, ਪੰਕਜ ਸ਼ਰਮਾ ਜਨਰਲ ਸਕੱਤਰ ਡੀਸੀਸੀ, ਕੁਨਾਲ ਮਲਹੋਤਰਾ ਸੈਕਟਰੀ ਡੀਸੀਸੀ, ਦੀਪਕ ਗੁਪਤਾ ਸੈਕਟਰੀ ਡੀਸੀਸੀ, ਮਨੀ ਵਰਮਾ ਸੈਕਟਰੀ ਡੀਸੀਸੀ, ਰਾਜ ਬਾਲਾ ਮੰਡਲ ਪ੍ਰਧਾਨ, ਨੀਰਜ ਮੰਡੋਰਾ ਵਾਈਸ ਪ੍ਰਧਾਨ ਬਲਾਕ, ਸਨਦੀਪ ਖੋਖਰ ਮੀਡੀਆ ਇੰਚਾਰਜ, ਆਰਤੀ ਭੱਟੀ, ਰਾਹੁਲ ਸ਼ਰਮਾ, ਕਿਸ਼ਨ ਸਿੰਗਲਾ, ਗੋਪਾਲ ਕਿਸ਼ਨ, ਸੰਨੀ ਵਰਮਾ, ਰਾਹੁਲ ਕੁਮਾਰ, ਵਿਜੇ ਕੁਮਾਰ, ਅਨਿਲ ਸ਼ਰਮਾ, ਅਸ਼ੋਕ ਕੁਮਾਰ ਖੋਸਲਾ, ਯਾਦਵਿੰਦਰ ਸ਼ਰਮਾ, ਕਾਕਾ, ਪੱਪੀ, ਇੰਦਰਪ੍ਰੀਤ ਸਿੰਘ, ਮੋਹਨ, ਬਬਲੂ, ਯੋਗਰਾਜ ਮਲਹੋਤਰਾ, ਬ੍ਰਿਜ ਭੂਸ਼ਨ ਮਹਿਤਾ, ਮੀਤਾ, ਰੇਨੂੰ, ਸਤ ਪ੍ਰਕਾਸ, ਓਮ ਪ੍ਰਕਾਸ, ਵਿਨੋਦ ਕੁਮਾਰ, ਪ੍ਰਿੰਸ ਕਕੁਮਾਰ, ਅਜੇ ਗੁਪਤਾ, ਪ੍ਰਸ਼ਾਂਤ ਮੰਡੌਰਾ, ਗੁਰਮੀਤ, ਐਡਵੋਕੇਟ ਯਾਦਵਿੰਦਰ ਸਿੰਘ, ਰਾਜੂ, ਪਾਰਥ, ਅੰਗਰੀਸ਼, ਅਵੀਸ਼ ਆਦਿ ਮੌਜੂਦ ਸਨ।

Related Post