
ਨਾਭਾ ਹਲਕੇ ਦੇ ਨਵ ਨਿਯੁਕਤ ਕੋਆਰਡੀਨੇਟਰ ਨਰਿੰਦਰ ਲਾਲੀ ਨੇ ਧਰਮਸੋਤ ਦੀ ਅਗਵਾਈ ਚ ਕੀਤੀ ਵਰਕਰਾਂ ਨਾਲ ਬੈਠਕ
- by Jasbeer Singh
- June 19, 2025

ਨਾਭਾ ਹਲਕੇ ਦੇ ਨਵ ਨਿਯੁਕਤ ਕੋਆਰਡੀਨੇਟਰ ਨਰਿੰਦਰ ਲਾਲੀ ਨੇ ਧਰਮਸੋਤ ਦੀ ਅਗਵਾਈ ਚ ਕੀਤੀ ਵਰਕਰਾਂ ਨਾਲ ਬੈਠਕ ਨਾਭਾ 19 ਜੂਨ : ਪੰਜਾਬ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਹਰ ਹਲਕੇ ਵਿੱਚ ਕੋਆਰਡੀਨੇਟਰ ਲਗਾਏ ਗਏ ਹਨ ਪਟਿਆਲਾ ਤੋਂ ਨਰਿੰਦਰ ਲਾਲੀ ਨੂੰ ਨਾਭਾ ਦਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਤੇ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ । ਜਿਸ ਵਿੱਚ ਸਰਕਲ ਪ੍ਰਧਾਨ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਅਤੇ ਇਲਾਕੇ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ ਗਈ ਅਤੇ ਨਾਭਾ ਹਲਕੇ ਦੇ ਲਗਾਏ ਗਏ ਕੋਆਰਡੀਨੇਟਰ ਨਰਿੰਦਰ ਲਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੋਆਰਡੀਨੇਟਰ ਨਰਿੰਦਰ ਲਾਲੀ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਬਲਾਕ ਪ੍ਰਧਾਨ ਸ਼ੈਰੀ ਪ੍ਰਧਾਨ ਮੰਡਲ ਪ੍ਰਧਾਨ ਦਿਹਾਤੀ ਪ੍ਰਧਾਨ ਤੋਂ ਇਲਾਵਾ ਵਰਕਰ ਪਹੁੰਚੇ । ਉਹਨਾਂ ਕਿਹਾ ਕਿ 2027 ਦੀ ਤਿਆਰੀ ਵਿੱਢ ਦਿੱਤੀ ਹੈ । ਲੁਧਿਆਣਾ ਜਿਮਨੀ ਚੋਣ ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਡੇ ਲੀਡ ਨਾਲ ਜਿੱਤੇਗੀ । ਨਾਭਾ ਹਲਕੇ ਤੋਂ ਲਗਾਏ ਗਏ ਕੋਆਰਡੀਨੇਟਰ ਨਰਿੰਦਰ ਲਾਲੀ ਨੇ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਨਾਭਾ ਹਲਕੇ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ । ਅੱਜ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਦੇ ਵਿੱਚ ਰੂਪ ਰੇਖਾ ਚੋਣਾਂ ਲੈ ਕੇ ਤੈਅ ਕੀਤੀ ਗਈ ਹੈ । ਇਸ ਮੋਕੇ ਉਨਾ ਨਾਲ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਮਹੰਤ ਹਰਵਿੰਦਰ ਸਿੰਘ ਖਨੌੜਾ, ਸਾਬਕਾ ਚੈਅਰਮੈਨ ਜਗਜੀਤ ਸਿੰਘ ਦੁਲੱਦੀ,ਸੀਨੀਅਰ ਕਾਂਗਰਸੀ ਹਰੀ ਕਿ੍ਸਨ ਸੇਠ,ਕੁਲਵਿੰਦਰ ਸੁਖੇਵਾਲ ਜਿਲਾ ਚੈਅਰਮੈਨ ਐਸ ਸੀ ਡਿਪਾਰਮੈਟ,ਜੱਤੀ ਅਭੈਪੁਰ ਸਾਬਕਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ,ਇਛਿਆਮਾਨ ਸਿੰਘ ਭੋਜੋਮਾਜਰੀ ਸਾਬਕਾ ਚੈਅਰਮੈਨ, ਪੀ ਏ ਚਰਨਜੀਤ ਬਾਤਿਸ਼, ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਗੁਰਜੰਟ ਸਿੰਘ ਸਰਪੰਚ ਦੁਲੱਦੀ,ਸਰਬਜੀਤ ਸਿੰਘ ਸੁਖੇਵਾਲ, ਇੰਦਰਜੀਤ ਸਿੰਘ ਚੀਕੂ ਸਾਬਕਾ ਸਰਪੰਚ,ਸੰਮਤੀ ਮੈਂਬਰ ਚਮਕੋਰ ਸਿੰਘ ਨਿੱਕੂ, ਸੰਤੋਖ ਸਿੰਘ ਬੂੱਗਾ, ਕਰਮ ਸਿੰਘ ਅਗੋਲ ਸਾਬਕਾ ਸਰਪੰਚ, ਗੁਰਦੀਪ ਸਿੰਘ ਸਰਪੰਚ ਸਾਧੋਹੇੜੀ, ਇੰਦਰਜੀਤ ਸਿੰਘ ਮਿੱਠੂ ਸਾਬਕਾ ਸਰਪੰਚ,ਹਰਬੰਤ ਸਿੰਘ ਅਗੇਤਾ ਪੰਚ, ਰਵਿੰਦਰ ਸਿੰਘ ਮੂੰਗੋ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਜਾਤੀਵਾਲ, ਗੁਰਮੀਤ ਸਿੰਘ ਥੂਹੀ, ਭੀਮ ਸਿੰਘ ਸਰਪੰਚ ਬਨੇਰਾ, ਯਾਦਵਿੰਦਰ ਸਿੰਘ ਨੰਬਰਦਾਰ, ਬਚਿੱਤਰ ਸਿੰਘ ਬੋਪਾਰਾਏ ਸਾਬਕਾ ਸਰਪੰਚ,ਸਵਰਨ ਰਾਮਗੜ ਸਾਬਕਾ ਸਰਪੰਚ, ਮੇਜਰ ਸਿੰਘ ਭੋੜੇ ਸੰਮਤੀ ਮੈਂਬਰ, ਸੁੱਚਾ ਸਿੰਘ ਸਹੋਲੀ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਮੋਜੂਦ ਸਨ ।