post

Jasbeer Singh

(Chief Editor)

Patiala News

ਗਾਜੀਪੁਰ, ਸ਼ੰਭੂ ਕਲਾਂ, ਮਸੀਂਗਣ ਤੇ ਗੁਲਾਹੜ 'ਚ ਲੱਗੇ ਜਨ ਸੁਵਿਧਾ ਕੈਂਪਾਂ ਦਾ ਲੋਕਾਂ ਨੇ ਲਾਭ ਲੈਂਦਿਆਂ ਪ੍ਰਾਪਤ ਕੀਤੀਆਂ

post-img

ਗਾਜੀਪੁਰ, ਸ਼ੰਭੂ ਕਲਾਂ, ਮਸੀਂਗਣ ਤੇ ਗੁਲਾਹੜ 'ਚ ਲੱਗੇ ਜਨ ਸੁਵਿਧਾ ਕੈਂਪਾਂ ਦਾ ਲੋਕਾਂ ਨੇ ਲਾਭ ਲੈਂਦਿਆਂ ਪ੍ਰਾਪਤ ਕੀਤੀਆਂ ਸਰਕਾਰੀ ਸੇਵਾਵਾਂ -ਲੋਕਾਂ ਦੀਆਂ ਸ਼ਿਕਾਇਤਾਂ ਸੁਣਕੇ ਮੌਕੇ 'ਤੇ ਮਸਲੇ ਕੀਤੇ ਹੱਲ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਕਰਵਾਇਆ ਜਾਣੂ ਪਟਿਆਲਾ, 5 ਮਾਰਚ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਪਹਿਲਕਦਮੀ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਅੱਜ ਜ਼ਿਲ੍ਹੇ ਵਿੱਚ ਤਿੰਨ ਥਾਵਾਂ 'ਤੇ ਜਨ ਸੁਵਿਧਾ ਕੈਂਪ ਲਗਾਏ ਗਏ। ਸਮਾਣਾ ਬਲਾਕ ਦੇ ਪਿੰਡ ਗਾਜੀਪੁਰ, ਰਾਜਪੁਰਾ ਸਬ ਡਵੀਜਨ 'ਚ ਸ਼ੰਭੂ ਕਲਾਂ, ਦੂਧਨਸਾਧਾਂ ਸਬ ਡਵੀਜਨ 'ਚ ਮਸੀਂਗਣ ਅਤੇ ਪਾਤੜਾਂ ਨੇੜੇ ਪਿੰਡ ਗੁਲਾਹੜ ਵਿਖੇ ਲਗਾਏ ਇਨ੍ਹਾਂ ਕੈਂਪਾਂ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਇਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਦਿਆਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ । ਬਲਾਕ ਸਮਾਣਾ ਦੇ ਪਿੰਡ ਗਾਜੀਪੁਰ ਵਿਖੇ ਐਸ. ਡੀ. ਐਮ. ਸਮਾਣਾ ਤਰਸੇਮ ਚੰਦ, ਪਾਤੜਾਂ ਦੇ ਪਿੰਡ ਗੁਲਾਹੜ ਵਿਖੇ ਐਸ.ਡੀ.ਐਮ ਅਸ਼ੋਕ ਕੁਮਾਰ, ਮਸੀਂਗਣ ਵਿਖੇ ਨਾਇਬ ਤਹਿਸੀਲਦਾਰ ਸੀਮਾ ਅਰੋੜਾ ਅਤੇ ਸ਼ੰਭੂ ਕਲਾਂ ਵਿਖੇ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ । ਇਸ ਦੌਰਾਨ ਸਮਾਣਾ ਦੇ ਬੀ. ਡੀ. ਪੀ. ਓ. ਅਮਰਜੀਤ ਸਿੰਘ, ਪਾਤੜਾਂ ਦੇ ਬੀ. ਡੀ. ਪੀ. ਓ. ਬਘੇਲ ਸਿੰਘ, ਭੁਨਰਹੇੜੀ ਬੀ. ਡੀ. ਪੀ. ਓ. ਮਹਿੰਦਰਜੀਤ ਸਿੰਘ, ਸ਼ੰਭੂ ਕਲਾਂ ਦੇ ਬੀ.ਡੀ.ਪੀ.ਓ. ਜਤਿੰਦਰ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਖ਼ੁਦ ਚੱਲਕੇ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਮੌਕੇ 'ਤੇ ਹੀ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ । ਇਸ ਕੈਂਪ ਦਾ ਲਾਭ ਲੈਣ ਵਾਲੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਸ਼ਹਿਰ ਵਿੱਚ ਨਹੀਂ ਜਾਣਾ ਪੈਂਦਾ ਤੇ ਉਨ੍ਹਾਂ ਦੇ ਜਰੂਰੀ ਪ੍ਰਸ਼ਾਸਨਿਕ ਕੰਮ ਪਿੰਡ ਵਿੱਚ ਹੀ ਅਜਿਹੇ ਕੈਂਪਾਂ ਜਰੀਏ ਹੋ ਜਾਂਦੇ ਹਨ । ਇਸ ਜਨ ਸੁਵਿਧਾ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੇ ਮਸਲੇ ਸੁਣੇ ਤੇ ਉਨ੍ਹਾਂ ਦਾ ਮੌਕੇ 'ਤੇ ਹੀ ਹੱਲ ਵੀ ਕੀਤਾ ।

Related Post