July 6, 2024 00:40:57
post

Jasbeer Singh

(Chief Editor)

Patiala News

ਲੋਕ ਮਹਿਲਾਂ ਵਾਲਿਆਂ ਨੂੰ ਮੂੰਹ ਨਹੀਂ ਲਾਉਣਗੇ: ਗਾਂਧੀ

post-img

ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਕਾਂਗਰਸ ਪਾਰਟੀ ਮਹਿਲਾਂ ਤੋਂ ਮੁਕਤ ਹੋਈ ਹੈ। ਇਸ ਨਾਲ ਹਲਕੇ ਦੇ ਲੋਕ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਨ। ਇਹ ਗੱਲ ਉਨ੍ਹਾਂ ਅੱਜ ਇੱਥੇ ਆਪਣੇ ਚੋਣ ਦਫਤਰ ਦੇ ਉਦਘਾਟਨ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਡਾ. ਗਾਂਧੀ ਨੇ ਕਿਹਾ ਕਿ ਮਹਿਲਾਂ ਵਾਲੇ ਪਿਛਲੇ 15 ਸਾਲ ਕੇਂਦਰ ਵਿੱਚ ਰਹਿ ਕੇ ਕੇਂਦਰ ਦੀਆਂ ਸਹੂਲਤਾਂ ਮਾਣਦੇ ਰਹੇ ਅਤੇ ਇਸ ਦੇ ਨਾਲ ਹੀ 10 ਸਾਲ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਪਰ ਹੁਣ ਜਦੋਂ ਇਹ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਅਤੇ ਈ.ਡੀ. ਦਾ ਡਰ ਸਤਾਉਣ ਲੱਗਾ ਤਾਂ ਛਾਲ ਮਾਰ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਇਨ੍ਹਾਂ ਨੂੰ ਤਾਂ ਆਪਣੀਆਂ ਕੁਰਸੀਆਂ ਪਿਆਰੀਆਂ ਹਨ। ਇਸ ਲਈ ਹਲਕਾ ਪਟਿਆਲਾ ਦੇ ਲੋਕ ਸਿਆਣੇ ਹੋ ਗਏ ਹਨ ਅਤੇ ਇਸ ਵਾਰ ਲੋਕ ਸਭਾ ਦੀਆ ਚੋਣਾਂ ਵਿੱਚ ਇਨ੍ਹਾਂ ਮਹਿਲਾਂ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਉਨ੍ਹਾਂ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਵੀ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਸਗੋਂ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਉੱਤੇ ਚੜਾ ਦਿੱਤਾ ਹੈ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂਪੁਰ, ਗੁਰਮੇਲ ਸਿੰਘ ਫਰੀਦਪੁਰ, ਹਰਵੀਰ ਸਿੰਘ ਥਿੰਦ ਪ੍ਰਧਾਨ, ਅਸ਼ਵਨੀ ਬੱਤਾ, ਰਣਧੀਰ ਸਿੰਘ ਰੌਹੜ, ਚੰਦਰ ਦੱਤ ਸ਼ਰਮਾ, ਜਰਨੈਲ ਸਿੰਘ ਚੂਹਟ, ਦਰਸ਼ਨ ਬਧਵਾਰ, ਗਣੇਸ਼ੀ ਲਾਲ, ਬਲਦੇਵ ਭੰਬੂਆਂ, ਗੁਰਨਾਮ ਸਿੰਘ ਮਸੀਂਗਣ, ਰਿੰਕੂ ਮਿੱਤਲ, ਕਰਮਜੀਤ ਸਿੰਘ ਨੰਬਰਦਾਰ, ਮਹਿਕ ਗਰੇਵਾਲ, ਗੁਰਜੰਟ ਸਿੰਘ ਨਿਜਾਮਪੁਰ, ਆਦਿ ਮੌਜੂਦ ਸਨ।

Related Post