ਫਿ਼ਲਮ `ਯਾਦਵ ਜੀ ਕੀ ਲਵ ਸਟੋਰੀ` `ਤੇ ਪਾਬੰਦੀ ਲਾਉਣ ਦੀ ਪਟੀਸ਼ਨ ਰੱਦ
- by Jasbeer Singh
- February 26, 2026
ਫਿ਼ਲਮ `ਯਾਦਵ ਜੀ ਕੀ ਲਵ ਸਟੋਰੀ` `ਤੇ ਪਾਬੰਦੀ ਲਾਉਣ ਦੀ ਪਟੀਸ਼ਨ ਰੱਦ ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਵਲੋਂ ਇਕ ਫਿ਼ਲਮ ਦਾ ਨਾਮ ਬਦਲਣ ਵਾਲੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦਾ ਅਹਿਮ ਫ਼ੈਸਲਾ ਲਿਆ ਹੈ। ਕਿਹੜੀ ਫਿ਼ਲਮ ਦਾ ਨਾਮ ਬਦਲਣ ਵਾਲੀ ਪਟੀਸ਼ਨ ਰੱਦ ਕੀਤੀ ਹੈ ਕੋਰਟ ਨੇ ਸੁਪਰੀਮ ਕੋਰਟ ਨੇ ਆਉਣ ਵਾਲੀ ਫਿ਼ਲਮ `ਯਾਦਵ ਜੀ ਕੀ ਲਵ ਸਟੋਰੀ` `ਤੇ ਪਾਬੰਦੀ ਲਾਉਣ ਜਾਂ ਉਸ ਦਾ ਨਾਂ ਬਦਲਣ ਦੀ ਅਪੀਲ ਵਾਲੀ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਪੇਸ਼ ਨਹੀਂ ਕਰਦਾ ਹੈ। ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਨੇ ਸੰਗਠਨ `ਵਿਸ਼ਵ ਯਾਦਵ ਪ੍ਰੀਸ਼ਦ` ਦੇ ਮੁਖੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ । ਵਿਸ਼ਲੇਸ਼ਣ ਵਿਚ ਭਾਈਚਾਰੇ ਨੂੰ ਅਪਮਾਨਜਨਕ ਰੂਪ ਵਿਚ ਪੇਸ਼ ਕਰਨ ਵਾਲਾ ਕੋਈ ਸ਼ਬਦ ਸਾਹਮਣੇ ਨਹੀਂ ਆਇਆ ਬੈਂਚ ਨੇ ਰਿਕਾਰਡ `ਚ ਮੌਜੂਦ ਸਮੱਗਰੀ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਸਿ਼ਕਾਇਤ ਇਹ ਸੀ ਕਿ ਫਿ਼ਲਮ ਦਾ ਮੁੱਖ ਨਾਂ ਸਮਾਜ `ਚ ਯਾਦਵ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਦਰਸਾਉਂਦਾ ਹੈ। ਜਸਟਿਸ ਨਾਗਰਤਨਾ ਨੇ ਕਿਹਾ ਕਿ ਇਸ ਲਈ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਫਿਲਮ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ। ਅਸੀਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਫਿ਼ਲਮ ਦਾ ਟਾਈਟਲ ਕਿਸ ਤਰ੍ਹਾਂ ਭਾਈਚਾਰੇ ਨੂੰ ਅਪਮਾਨਜਨਕ ਰੂਪ `ਚ ਪੇਸ਼ ਕਰ ਸਕਦਾ ਹੈ। ਫਿ਼ਲਮ ਦੇ ਟਾਈਟਲ `ਚ ਕਿਤੇ ਵੀ ਅਜਿਹਾ ਕੋਈ ਵਿਸ਼ੇਸ਼ਣ ਜਾਂ ਸ਼ਬਦ ਨਹੀਂ ਹੈ ਜੋ ਯਾਦਵ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਦਰਸਾਉਂਦਾ ਹੋਵੇ।
