ਸਰੀਰਿਕ ਸਿੱਖਿਆ ਅਤੇ ਖੇਡਾਂ ਦੀ ਪਾਠ ਪੁਸਤਕ ਕੀਤੀ ਲੋਕ ਅਰਪਣ ਪਟਿਆਲਾ, 16 ਨਵੰਬਰ 2025 : ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਵੱਲੋਂ ਡਾ ਰਜਿੰਦਰ ਸੈਣੀ ਵੱਲੋਂ ਲਿਖੀ ਗਈ ਕਿਤਾਬ ਸਰੀਰਕ ਸਿੱਖਿਆ ਤੇ ਖੇਡਾਂ ਦੀ ਪਾਠ ਪੁਸਤਕ ਲੋਕ ਅਰਪਣ ਕੀਤੀ ਗਈ ਤੇ ਨਾਲ ਹੀ ਇਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ । ਡਾ. ਰਜਿੰਦਰ ਸੈਣੀ ਜੋ ਕਿ ਰਾਜਪੁਰਾ ਜੋਨ ਦੇ ਜਨਰਲ ਸਕੱਤਰ ਵੀ ਹਨ । ਉਹਨਾਂ ਨੇ ਦੱਸਿਆ ਕਿ ਇਹ ਕਿਤਾਬ ਬਾਰਵੀਂ ਦੇ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਸਿਲੇਬਸ ਮੁਤਾਬਕ ਹੈ ।ਇਸ ਕਿਤਾਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਬਹੁਤ ਜਲਦ ਪ੍ਕਾਸ਼ਿਤ ਕੀਤੀ ਜਾਵੇਗੀ । ਇਸ ਮੌਕੇ ਤੇ ਜ਼ਿਲ੍ਹਾ ਸਪੋਰਟਸ ਕੋਆਡੀਨੇਟਰ ਡਾ. ਦਲਜੀਤ ਸਿੰਘ, ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ, ਅਮਨਿੰੰਦਰ ਸਿੰਘ ਬਾਬਾ, ਸਸੀ ਮਾਨ, ਜਸਵਿੰਦਰ ਸਿੰਘ ਚੱਪੜ, ਗੁਰਨਾਮ ਸਿੰਘ, ਅਰਸ਼ਦ ਖਾਨ, ਗੁਰਪ੍ਰੀਤ ਸਿੰਘ ਟਿਵਾਣਾ ਤੇ ਜਸਵਿੰਦਰ ਸਿੰਘ ਗੱਜੂ ਮਾਜਰਾ ਹਾਜਰ ਸਨ।
