post

Admin

(Chief Editor)

Haryana News

ਪੁਲਸ ਤੇ ਮਹਿਲਾ ਕਮਿਸ਼ਨ ਨੇ ਕੀਤੀ ਗੁਰੂਗ੍ਰਾਮ ਵਿੱਚ ਸਪਾ ਸੈਂਟਰਾਂ ਉੱਤੇ ਛਾਪੇਮਾਰੀ

post-img

ਪੁਲਸ ਤੇ ਮਹਿਲਾ ਕਮਿਸ਼ਨ ਨੇ ਕੀਤੀ ਗੁਰੂਗ੍ਰਾਮ ਵਿੱਚ ਸਪਾ ਸੈਂਟਰਾਂ ਉੱਤੇ ਛਾਪੇਮਾਰੀ

ਹਰਿਆਣਾ, 19 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਬੀਤੀ ਰਾਤ ਇਕ ਮਾਲ ਵਿਚ ਚੱਲ ਰਹੇ ਸਪਾ ਸੈਂਟਰਾਂ 'ਤੇ ਪੁਲਸ ਅਤੇ ਮਹਿਲਾ ਕਮਿਸ਼ਨ ਵਲੋਂ ਛਾਪੇਮਾਰੀ (Raid) ਕੀਤੀ ਗਈ ਹੈ ।

ਕਿੰਨੇ ਸਪਾ ਸੈਂਟਰਾਂ 'ਤੇ ਕੀਤੀ ਗਈ ਹੈ ਛਾਪੇਮਾਰੀ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਦੇ ਮਾਲ ਵਿਖੇ ਬਣੇ ਸਪਾ ਸੈਂਟਰਾਂ 'ਤੇ ਪੁਲਸ ਅਤੇ ਰਾਜ ਮਹਿਲਾ ਕਮਿਸ਼ਨ (Police and State Women's Commission) ਵਲੋਂ ਮਿਲ ਕੇ ਛਾਪੇਮਾਰੀ ਕੀਤੀ ਗਈ ਹੈ ਵਾਲੇ ਕੁੱਲ ਸਪਾ ਸੈਂਟਰਾਂ (Spa centers) ਦੀ ਗਿਣਤੀ 18 ਹੈ । ਦੱਸਣਯੋਗ ਹੈ ਕਿ ਬੀਤੀ ਰਾਤ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲੇ ਇਸ ਛਾਪੇਮਾਰੀ ਪ੍ਰੋਗਰਾਮ ਦਾ ਮੁੱਖ ਕਾਰਨ ਸਪਾ ਸੈਂਟਰਾਂ ਦੀ ਆੜ੍ਹ ਵਿਚ ਦੇਹ ਵਪਾਰ ਦੇ ਕੰਮ ਦਾ ਚੱਲਣਾ ਹੈ ।

ਕਿੰਨੀਆਂ ਮਹਿਲਾਵਾਂ ਤੇ ਕਿੰਨੇ ਪੁਰਸ਼ਾਂ ਲਿਆ ਗਿਆ ਹਿਰਾਸਤ ਵਿਚ

ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਛਾਪੇਮਾਰੀ ਦੌਰਾਨ ਜਿਨ੍ਹਾਂ 18 ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਦੌਰਾਨ ਕੁੱਲ 30 ਔਰਤਾਂ ਅਤੇ 20 ਮਰਦਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਉਕਤ ਪਕੜੇ ਗਏ ਸਮੁੱਚੇ ਵਿਅਕਤੀ ਛਾਪੇਮਾਰੀ ਦੌਰਾਨ ਇਤਰਾਜਯੋਗ ਹਾਲਤ ਵਿਚ ਪਾਏ ਗਏ ਸਨ ।

Related Post

Instagram