post

Admin

(Chief Editor)

Haryana News

ਗੁਰੂਗ੍ਰਾਮ ਵਿਖੇ ਨੌਜਵਾਨ ਦੇ ਕਤਲ ਮਾਮਲੇ ਵਿਚ ਲੜਕੀ ਅਤੇ ਲੜਕਾ ਗ੍ਰਿਫ਼ਤਾਰ

post-img

ਗੁਰੂਗ੍ਰਾਮ ਵਿਖੇ ਨੌਜਵਾਨ ਦੇ ਕਤਲ ਮਾਮਲੇ ਵਿਚ ਲੜਕੀ ਅਤੇ ਲੜਕਾ ਗ੍ਰਿਫ਼ਤਾਰ

ਹਰਿਆਣਾ, 18 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਇਕ ਨੌਜਵਾਨ ਦੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਇਕ ਲੜਕਾ ਅਤੇ ਲੜਕੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਸੈਕਟਰ-70 ਵਿਚ ਜਿਸ ਨੌਜਵਾਨ ਦੀ ਲਾਸ਼ ਕੁੱਝ ਦਿਨ ਕਤਲ (Murder) ਕਰਨ ਤੋਂ ਬਾਅਦ ਬਰਾਮਦ ਹੋਈ ਸੀ ਵਾਲੇ ਮਾਮਲੇ ਵਿਚ ਨੌਜਵਾਨ ਦੀ ਪਛਾਣ ਦਿੱਲੀ ਨਿਵਾਸੀ ਯੁਵਰਾਜ ਸਿੰਘ ਮਨਚੰਦਾ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਵਿਚ ਲੱਗਿਆ ਹੋਇਆ ਸੀ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਗੁਰੂਗ੍ਰਾਮ ਪੁਲਸ (Gurugram Police) ਵਲੋਂ ਨੌਜਵਾਨ ਦੇ ਕਤਲ ਦੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਯੁਵਰਾਜ ਦੀ ਸਾਬਕਾ ਸਹਿ-ਕਰਮਚਾਰੀ ਵਲੋਂ ਹੀ ਉਕਤ ਘਟਨਾ ਨੂੰ ਆਪਣੇ ਕਥਿਤ ਲਿਵ-ਇਨ ਪਾਰਟਨਰ ਨਾਲ ਅੰਜਾਮ ਦਿੱਤਾ ਗਿਆ ਹੈ, ਜਿਸ ਵਿਚ ਸਹਿ-ਕਰਮਚਾਰੀ ਲੜਕੀ ਦੀ ਪਛਾਣ ਅਨੰਨਿਆ ਵਤਸ ਅਤੇ ਲੜਕੇ ਦੀ ਪਛਾਣ ਸੰਯਮ ਸਚਦੇਵਾ ਦੇ ਤੌਰ ਤੇ ਹੋਈ ਹੈ। ਦੋਹਾਂ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਦੱਸਿਆ ਡਿਪਟੀ ਕਮਿਸ਼ਨਰ ਨੇ

ਉਕਤ ਘਟਨਾ ਸਬੰਧੀ ਜਾਣਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ ਪੁਲਸ (ਦੱਖਣ-ਪੂਰਬੀ ਦਿੱਲੀ) ਵਿਨੀਤ ਕੁਮਾਰ ਨੇ ਦੱਸਿਆ ਕਿ ਦੋਹਾਂ ਤੋਂ ਕੀਤੀ ਗਈ ਜਾਂਚ ਵਿਚ ਦੋਹਾਂ ਨੇ ਕਤਲ ਕੀਤੇ ਜਾਣ ਦੀ ਘਟਨਾ ਨੂੰ ਜਿਥੇ ਮੰਨਿਆਂ, ਉਥੇ ਜਾਂਚ ਦੌਰਾਨ ਕਤਲ ਕੀਤੇ ਜਾਣ ਦਾ ਕਾਰਨ ਵਿੱਤੀ ਝਗੜਾ ਸੀ । ਪੁਲਸ ਵਲੋਂ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ।

Related Post

Instagram