post

Jasbeer Singh

(Chief Editor)

National

35 ਸਾਲ ਬਾਅਦ 200 ਰੁਪਏ ਹੜੱਪਣ ਵਾਲਾ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ

post-img

35 ਸਾਲ ਬਾਅਦ 200 ਰੁਪਏ ਹੜੱਪਣ ਵਾਲਾ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ ਕਰਨਾਟਕਾ, 8 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਕਰਨਾਟਕਾ ਵਿਚ ਪੁਲਸ ਵਲੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਲੋਂ ਅੱਜ ਤੋ਼ 35 ਸਾਲ ਪਹਿਲਾਂ ਇਕ ਵਿਦਿਆਰਥੀ ਤੋਂ ਸਰਕਾਰੀ ਨੌਕਰੀ ਦਾ ਦਾਅਵਾ ਕਰਕੇ ਪੈਸੇ ਹੜੱਪੇ ਗਏ ਸਨ। ਕਿੰਨੀ ਲਈ ਗਈ ਸੀ ਵਿਦਿਆਰਥੀ ਤੋਂ ਰਕਮ ਕਰਨਾਟਕ ਪੁਲਸ ਵਲੋਂ 35 ਸਾਲ ਪਹਿਲਾਂ ਪੈਸੇ ਹੜੱਪਣ ਵਾਲੇ ਬੀ ਕੇਸ਼ਵਮੂਰਤੀ ਨਾਮ ਦੇ ਜਿਸ ਵਿਅਕਤੀ ਨੂੰ ਹਾਲ ਹੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ ਵਿਦਿਆਰਥੀ ਤੋਂ 200 ਰੁਪਏ ਲਏ ਗਏ ਸਨ। ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ 1990 ਦਾ ਹੈ ਤੇ ਉਸ ਸਮੇਂ ਉਪਰੋਕਤ ਵਿਅਕਤੀ ਵਲੋਂ ਵੈਕਅਟੇਸ਼ ਵੈਧਿਆ ਨਾਮ ਦੇ ਵਿਦਿਆਰਥੀ ਨੂੰ ਨੌਕਰੀ ਦੁਆਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਫਿਰ ਉਹ ਫਰਾਰ ਹੋ ਗਿਆ। ਕਿੰਨੇ ਸਾਲਾਂ ਦਾ ਹੋ ਚੁੱਕਿਆ ਹੈ ਪੈਸੇ ਹੜੱਪਣ ਵਾਲਾ ਵੈਕਅਟੇਸ਼ ਵੈਧਿਆ ਦੇ ਨਾਮ ਦੇ ਵਿਦਿਆਰਥੀ ਤੋਂ ਨੌਕਰੀ ਦੁਆਉਣ ਦੇ ਬਦਲੇ 200 ਰੁਪਏ ਹੜੱਪਣ ਵਾਲਾ ਵਿਅਕਤੀ ਅੱਜ 72 ਸਾਲਾਂ ਦਾ ਹੋ ਚੁੱਕਿਆ ਹੈ।ਪੁਲਸ ਇੰਸਪੈਕਟਰ ਮੰਜੂ ਨਾਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਇਹ ਦਿਲਚਸਪ ਲੱਗਿਆ ਕਿਉਂਕਿ ਇਹ ਮਾਮਲਾ 200 ਰੁਪਏ ਨੂੰ ਲੈ ਕੇ ਦਰਜ ਕੀਤਾ ਗਿਆ ਸੀ ।

Related Post