

ਰੌਂਗ ਸਾਈਡ ਤੋਂ ਆ ਰਹੇ ਵਾਹਨ ਦਾ ਪੁਲਸ ਕੱਟਿਆ ਚਲਾਨ ਨਵੀ ਦਿੱਲੀ : ਮਸ਼ਹੂਰ ਗਾਇਕ ਤੇ ਰੈਪਰ ਬਾਦਸ਼ਾਹ ਦੇ ਨਾਮ ਹੇਠ ਚੱਲ ਰਹੀ ਥਾਰ ਗੱਡੀ ਦਾ ਪੁਲਸ ਵਲੋਂ ਗਲਤ ਪਾਸੋਂ ਆਉਣ ਤੇ 15 ਹਜ਼ਾਰ 500 ਦਾ ਚਲਾਨ ਕੱਟਿਆ ਗਿਆ ਹੈ । ਦੱਸਣਯੋਗ ਹੈ ਕਿ ਰੈਪਰ ਬਾਦਸ਼ਾਹ ਐਤਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-68 ਵਿੱਚ ਕਰਨ ਔਜਲਾ ਦੇ ਸੰਗੀਤ ਸਮਾਰੋਹ ਵਿੱਚ ਆਏ ਸਨ ਤੇ ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨ ਗਲਤ ਪਾਸੇ ਤੋਂ ਆ ਰਹੇ ਸਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲੋਕਾਂ ਨੇ ਕਈ ਸਵਾਲ ਖੜ੍ਹੇ ਕੀਤੇ, ਜਿਸ ਦੇ ਮੱਦੇਨਜ਼ਰ ਪੋਸਟ ਵਾਇਰਲ ਹੋਣ ‘ਤੇ ਪੁਲਸ ਵੱਲੋਂ ਕਾਰਵਾਈ ਕੀਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam