post

Jasbeer Singh

(Chief Editor)

National

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ

post-img

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ ਪਣਜੀ, 23 ਦਸੰਬਰ 2025 : ਗੋਆ ਦੀ ਇਕ ਅਦਾਲਤ ਨੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਸਹਿ-ਮਾਲਕ ਭਰਾਵਾਂ ਸੌਰਭ ਲੂਥਰਾ ਤੇ ਗੌਰਵ ਲੂਥਰਾ ਦੀ ਪੁਲਸ ਹਿਰਾਸਤ ਸੋਮਵਾਰ ਹੋਰ 5 ਦਿਨਾਂ ਲਈ ਵਧਾ ਦਿੱਤੀ। 6 ਦਸੰਬਰ ਨੂੰ ਉਕਤ ਨਾਈਟ ਕਲੱਬ `ਚ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 25 ਵਿਅਕਤੀ ਮਾਰੇ ਗਏ ਸਨ । ਮਾਮਲਾ ਗੋਆ ਦੇ ਨਾਈਟ ਕਲੱਬ `ਚ ਲੱਗੀ ਅੱਗ ਦਾ ਘਟਨਾ ਤੋਂ ਬਾਅਦ ਦੋਵੇਂ ਭਰਾ ਥਾਈਲੈਂਡ ਫਰਾਰ ਹੋ ਗਏ। ਸਨ ਪਰ 17 ਦਸੰਬਰ ਨੂੰ ਉਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਪੀੜਤਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂੰ ਜੋਸ਼ੀ ਨੇ ਕਿਹਾ ਕਿ ਅਦਾਲਤ ਨੇ ਕਲੱਬ ਦੇ ਸਹਿ-ਮਾਲਕਾਂ `ਚ ਸ਼ਾਮਲ ਅਜੇ ਗੁਪਤਾ ਨੂੰ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ ਕਿਉਂਕਿ ਪੁਲਸ ਨੇ ਉਸ ਦੀ ਹਿਰਾਸਤ ਵਧਾਉਣ ਦੀ ਬੇਨਤੀ ਨਹੀਂ ਕੀਤੀ ਸੀ।

Related Post

Instagram