post

Admin

(Chief Editor)

National

ਦੋ ਪੁਲਸ ਅਧਿਕਾਰੀਆਂ ਨੂੰ ਗੋਲੀ ਮਾਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ

post-img

ਦੋ ਪੁਲਸ ਅਧਿਕਾਰੀਆਂ ਨੂੰ ਗੋਲੀ ਮਾਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ

ਪਟਨਾ, 13 ਜੂਨ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ (Patna) ਵਿਖੇ ਦੋ ਪੁਲਸ ਮੁਲਾਜਮਾਂ ਨੂੰ ਗੋਲੀ ਮਾਰਨ ਵਾਲੇ ਦਾ ਪੁਲਸ ਵਲੋਂ ਐਨਕਾਊਂਟਰ (Encounter) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਹੋਇਆ ਇਹ ਮੁਕਾਬਲਾ

ਮਿਲੀ ਜਾਣਕਾਰੀ ਅਨੁਸਾਰ ਪਟਨਾ ਪੁਲਸ ਵਲੋਂ ਜੋ ਏ. ਐਸ. ਆਈ. (A. S. I.) ਰੈਂਕ ਦੇ ਦੋ ਪੁਲਸ ਅਧਿਕਾਰੀਆਂ ਨੂੰ ਗੋਲੀ ਮਾਰਨ (shoot) ਦੇ ਚਲਦਿਆਂ ਜਿਸ ਗੋਲੀ ਮਾਰਨ ਵਾਲੇ ਵਿਅਕਤੀ ਦਾ ਐਨਕਾਊਂਟਰ ਕੀਤਾ ਗਿਆ ਹੈ ਵਿਚਕਾਰ ਇਹ ਮੁਕਾਬਲਾ ਸ਼ੁੱਕਰਵਾਰ ਸ਼ਾਮ ਇੱਕ ਅਗਵਾ ਮਾਮਲੇ ਦੇ ਸਬੰਧ ਵਿੱਚ ਮਸੌਰੀ ਵਿੱਚ ਹੋਇਆ ।

ਕੌਣ ਹਨ ਇਹ ਦੋ ਪੁਲਸ ਅਧਿਕਾਰੀ

ਮਸੌਰੀ ਪੁਲਸ ਸਟੇਸ਼ਨ ਦੇ ਐਡੀਸ਼ਨਲ ਸਟੇਸ਼ਨ ਹਾਊਸ ਅਫਸਰ (ਏ. ਐਸ. ਆਈ.) ਰਾਹੁਲ ਕੁਮਾਰ ਅਤੇ ਏ. ਐਸ. ਆਈ. ਸੰਜੇ ਕੁਮਾਰ ਨੂੰ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਸੀ ਪਰ ਪੁਲਸ ਨੇ ਚਾਰਜ ਸੰਭਾਲਿਆ ਅਤੇ ਇੱਕ ਅਪਰਾਧੀ ਹੈਦਰ ਜਿਸ ਨੇ ਗੋਲੀ ਮਾਰੀ ਸੀ ਨੂੰ ਗੋਲੀ ਮਾਰ ਦਿੱਤੀ ।

ਇਹ ਮੁਕਾਬਲਾ ਸ਼ੁੱਕਰਵਾਰ ਸ਼ਾਮ 7 : 15 ਵਜੇ ਮਸੌਰੀ ਪੁਲਸ  ਸਟੇਸ਼ਨ ਤੋਂ ਸਿਰਫ਼ 400 ਮੀਟਰ ਦੀ ਦੂਰੀ `ਤੇ ਮਨੀਚਕ ਤਲਾਅ ਦੇ ਨੇੜੇ ਇੱਕ ਖੇਤ ਵਿੱਚ ਹੋਇਆ। ਦੋਵਾਂ ਪਾਸਿਆਂ ਤੋਂ ਲਗਭਗ 12 ਗੋਲੀਆਂ ਚਲਾਈਆਂ ਗਈਆਂ। ਮੁਕਾਬਲੇ ਤੋਂ ਬਾਅਦ, ਪੁਲਿਸ ਨੇ ਅਗਵਾ ਕੀਤੇ ਨੌਜਵਾਨ ਨੂੰ ਵੀ ਛੁਡਵਾਇਆ ।

Related Post

Instagram