post

Jasbeer Singh

(Chief Editor)

Patiala News

ਸੂਲਰ ਵਿਖੇ ਕਿਰਾਏ ਦੇ ਮਕਾਨ ਵਿਚੋਂ ਮਿਲੀ ਪੁਲਸ ਮੁਲਾਜਮ ਦੀ ਲਾਸ਼

post-img

ਸੂਲਰ ਵਿਖੇ ਕਿਰਾਏ ਦੇ ਮਕਾਨ ਵਿਚੋਂ ਮਿਲੀ ਪੁਲਸ ਮੁਲਾਜਮ ਦੀ ਲਾਸ਼ ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਵਿਖੇ ਪੈਂਦੇ ਪਿੰਡ ਸੂਲਰ ਵਿਖੇ ਇਕ ਪੁਲਸ ਮੁਲਾਜਮ ਦੀ ਲਾਸ਼ ਕਿਰਾਏ ਦੇ ਕਮਰੇ ਵਿਚ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਪੁਲਸ ਮੁਲਾਜਮ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਪੈਂਦੇ ਪਿੰਡ ਸੂਲਰ ਵਿਖੇ ਜੋ ਇਕ ਪੰਜਾਬ ਪੁਲਸ ਦੇ ਮੁਲਾਜਮ ਦੀ ਕਿਰਾਏ ਦੇ ਕਮਰੇ ਵਿਚੋਂ ਲਾਸ਼ ਬਰਾਮਦ ਹੋਈ ਹੈ ਦਾ ਨਾਮ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ। ਉਕਤ ਪੁਲਸ ਮੁਲਾਜਮ ਪੀ. ਸੀ. ਆਰ. ਵਿਚ ਡਿਊਟੀ ਤੇ ਤਾਇਨਾਤ ਸੀ। ਕਿਵੇਂ ਪਤਾ ਲੱਗਿਆ ਜਰਨੈਲ ਸਿੰਘ ਬਾਰੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਅਮਰੀਕ ਸਿੰਘ ਵਲੋਂ ਜਦੋਂ ਸ਼ੱਕ ਦੇ ਆਧਾਰ ਤੇ ਘਰ ਵਿਚ ਜਾ ਕੇ ਦੇਖਿਆ ਗਿਆ ਤਾਂ ਉਸਨੂੰ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਮਿਲੀ, ਜਿਸ ਕੋਲ ਇਕ ਬੰਦੂਕ ਵੀ ਪਈ ਸੀ। ਜਿਸ ਤੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ । ਪੁਲਸ ਨੇ ਕੀਤੀ ਫਾਰੈਂਸਿਕ ਟੀਮਾਂ ਬੁਲਾ ਕੇ ਜਾਂਚ ਸੂਚਨਾ ਮਿਲਣ ‘ਤੇ ਪੰਜਾਬ ਪੁਲਸ ਦੀਆਂ ਵੱਖ-ਵੱਖ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਜਿਸ ਵਿੱਚ ਐਸ. ਐਚ. ਓ. ਪਸਿਆਣਾ , ਡੀ. ਐਸ. ਪੀ. ਸਮਾਣਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ । ਪੁਲਸ ਵੱਲੋਂ ਰਾਤ ਦੇ ਸਮੇਂ ਹੀ ਮੌਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਦੇ ਮੋਰਚਰੀ ਵਿੱਚ ਭੇਜਿਆ ਗਿਆ ਹੈ । ਕੀ ਆਇਆ ਮੁੱਢਲੀ ਜਾਂਚ ਵਿਚ ਸਾਹਮਣੇ ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੌਤ ਕਈ ਘੰਟਿਆਂ ਪਹਿਲਾਂ ਹੋ ਚੁੱਕੀ ਸੀ, ਕਿਉਂਕਿ ਮੌਕੇ ‘ਤੇ ਮਿਲੇ ਖੂਨ ਦੇ ਨਿਸ਼ਾਨ ਜੰਮੇ ਹੋਏ ਸਨ । ਮ੍ਰਿਤਕ ਪਿਛਲੇ ਲਗਭਗ ਤਿੰਨ ਸਾਲ ਤੋਂ ਇਸ ਘਰ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਉਸਦਾ ਅਸਲੀ ਪਿੰਡ ਬਨੂੜ ਦੇ ਨੇੜੇ ਦੱਸਿਆ ਜਾ ਰਿਹਾ ਹੈ ।

Related Post

Instagram