ਪਟਿਆਲਾ ਤਾਈਕਵਾਡੋਂ ਦਾ ਕਲੰਡਰ ਡੀਜੀਪੀ ਅਰਪਿਤ ਸੁਕਲਾ ਵੱਲੋਂ ਰਿਲੀਜ
- by Jasbeer Singh
- April 2, 2024
ਪਟਿਆਲਾ, 2 ਅਪ੍ਰੈਲ (ਜਸਬੀਰ):ਅਰਪਿਤ ਸੁਕਲਾ ਡੀਜੀਪੀ ਪੰਜਾਬ, ਪ੍ਰਧਾਨ ਪੰਜਾਬ ਤਾਈਕਵਾਡੋਂ ਐਸੋਸੀਏਸਨ ਅਤੇ ਸਤਿੰਦਰ ਸਿੰਘ ਐਸ.ਐਸ.ਪੀ ਅੰਮਿ੍ਰਤਸਰ ਜਰਨਲ ਸਕੱਤਰ ਪੰਜਾਬ ਤਾਈਕਵਾਡੋਂ ਐਸੋਸੀਏਸਨ ਵੱਲੋਂ ਪਟਿਆਲਵੀ ਕੋਚ ਸਤਵਿੰਦਰ ਸਿੰਘ ਦੀਆਂ ਉਪਲਬਧੀਆਂ ਨੂੰ ਦਰਸਾਉਂਦਾ ਤਾਈਕਵਾਡੋਂ ਕੈਲੰਡਰ ਗੋਲਫ ਕਲੱਬ ਪੀਏਪੀ ਜਲੰਧਰ ਵਿਖੇ ਰਿਲੀਜ ਕੀਤਾ ਗਿਆ । ਉਹਨਾ ਕਿਹਾ ਕਿ ਸਮੁੱਚੇ ਤੌਰ ਤੇ ਤਾਈਕਵਾਡੋਂ ਖੇਡ ਨੂੰ ਨੈਸਨਲ ਅਤੇ ਇੰਟਰਨੈਸਨਲ ਪੱਧਰ ਤੇ ਉੱਚਾ ਚੁੱਕਣ ਲਈ ਅਤੇ ਪੰਜਾਬ ਤਾਇਕਵਾਡੋਂ ਦਾ ਮਾਣ ਵਧਾਉਣ ਲਈ ਕੋਚ ਸਤਵਿੰਦਰ ਸਿੰਘ ਦਾ ਵਿਸੇਸ ਸਹਿਯੋਗ ਹੈ । ਇਸ ਮੌਕੇ ਵੱਖ ਵੱਖ ਜਿਲੇ ਦੇ ਇੰਚਾਰਜ ਸਾਹਿਬਾਨ ਵੀ ਮੌਜੂਦ ਸਨ । ਜਿਨ੍ਹਾਂ ਵਿਚ ਐਸ.ਪੀ ਸੁਕਲਾ ਕੈਸੀਅਰ, ਰਵਿੰਦਰ ਮਾਨ ਬਠਿੰਡਾ, ਸਿਵ ਕੁਮਾਰ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਨਿਖਿਲ ਹੰਸ ਪ੍ਰੈਸ ਸਕੱਤਰ ਹਰਮੀਤ ਸਿੰਘ ਆਫਿਸ ਸੈਕਟਰੀ ਅਸਵਨੀ ਕੁਮਾਰ, ਪੁਨਿਆਤਨ ਦੇਵ ਕੋਹਲੀ ਜਲੰਧਰ, ਕਰਨ ਕੁਮਾਰ ਲੁਧਿਆਣਾ, ਰਾਜਕੁਮਾਰ ਵਰਮਾ ਪੁਨੀਤ ਕੁਮਾਰ ਪਟਿਆਲਾ, ਸੁਰਿੰਦਰ ਪਾਲ ਸਿੰਘ ਇੰਚਾਰਜ ਪਵਨਦੀਪ ਸਿੰਘ ਫਤਿਹਗੜ੍ਹ ਸਾਹਿਬ, ਸਾਹੂ ਅੰਮਿ੍ਰਤਸਰ ਰਮਨਦੀਪ ਸਿੰਘ ਤਰਨਤਾਰਨ, ਤਜਿੰਦਰ ਸਿੰਘ ਮਾਨਸਾ, ਅਵਤਾਰ ਸਿੰਘ ਫਿਰੋਜਪੁਰ, ਅਸਵਨੀ ਕੁਮਾਰ ਫਰੀਦਕੋਟ ਰਮਨ ਮੌਹਾਲੀ ਮੌਜੂਦ ਰਹੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.