
Patiala News
0
ਐਸ.ਐਸ.ਪੀ ਪਟਿਆਲਾ ਵਰੁਣ ਸਰਮਾ ਨੇ ਝਰਮਲ ਸਿੰਘ ਦੇ ਇੰਸਪੈਕਟਰ ਬਨਣ ਤੇ ਲਗਾਏ ਸਟਾਰ
- by Jasbeer Singh
- April 2, 2024

ਪਟਿਆਲਾ, 2 ਅਪ੍ਰੈਲ (ਜਸਬੀਰ) : ਐਸ.ਆਈ ਝਰਮਲ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਪਟਿਆਲਾ ਵਲੋਂ ਕੀਤੇ ਜਾ ਰਹੇ ਪ੍ਰਸੰਸਾਯੋਗ ਕਾਰਜਾਂ ਲਈ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ, ਇਸ ਸਬੰਧੀ ਐਸ.ਐਸ ਪੀ ਪਟਿਆਲਾ ਵਰੁਣ ਸਰਮਾ ਨੇ ਐਸ ਆਈ ਝਰਮਲ ਸਿੰਘ ਨੂੰ ਇੰਸਪੈਕਟਰ ਬਨਣ ਤੇ ਸਟਾਰ ਲਗਾਏ ਗਏ। ਐਸ ਐਸ ਪੀ ਪਟਿਆਲਾ ਵਰੁਣ ਸਰਮਾ ਨੇ ਇੰਸਪੈਕਟਰ ਝਰਮਲ ਸਿੰਘ ਨੂੰ ਹੋਰ ਵੀ ਸਮਾਜ ਸੇਵੀ ਕਾਰਜਾਂ ਨੂੰ ਵੱਧ ਤੋਂ ਵੱਧ ਕੰਮ ਕਰਨ ਲਈ ਕਿਹਾ। ਇਸ ਮੌਕੇ ਇੰਸਪੈਕਟਰ ਝਰਮਲ ਸਿੰਘ ਨੇ ਕਿਹਾ ਕਿ ਉਹੋ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਜਿਕਰਯੋਗ ਹੈ ਕਿ ਇੰਸਪੈਕਟਰ ਝਰਮਲ ਸਿੰਘ ਨੇ ਇੰਚਾਰਜ ਜ ਿਲ੍ਹਾ ਸਾਂਝ ਕੇਂਦਰ ਪਟਿਆਲਾ ਰਹਿੰਦਿਆਂ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਪ੍ਰੋਗਰਾਮ, ਖੂਨਦਾਨ ਕੈਂਪ, ਮੈਡੀਕਲ ਕੈਂਪ, ਲੋੜਵੰਦ ਪਰਿਵਾਰਾਂ ਦੀ ਮਦਦ, ਅਤੇ ਕਈ ਹੋਰ ਸਮਾਜ ਸੇਵੀ ਕਾਰਜਾਂ ਨੂੰ ਕੀਤਾ।