post

Jasbeer Singh

(Chief Editor)

National

ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ

post-img

ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ ਜਾਲੌਨ, 8 ਦਸੰਬਰ 2025 : ਜਿ਼ਲੇ ਦੇ ਪੁਲਸ ਥਾਣਾ ਕੁਹੌਂਦ ਦੇ ਮੁਖੀ ਅਜੇ ਕੁਮਾਰ ਰਾਏ ਨੇ ਸ਼ੁੱਕਰਵਾਰ ਰਾਤ ਕਥਿਤ ਤੌਰ `ਤੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕੀ ਦੱਸਿਆ ਪੁਲਸ ਨੇ ਦੱਸਿਆ ਕਿ ਅਜੇ ਕੁਮਾਰ ਨੇ ਰਾਤ ਲਗਭਗ 9:30 ਵਜੇ ਥਾਣਾ ਕੰਪਲੈਕਸ `ਚ ਆਪਣੇ ਘਰ `ਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀੇ। ਰਾਈ ਦੇ ਮੈਡੀਕਲ ਕਾਲਜ `ਚ ਇਲਾਜ ਦੌਰਾਨ ਰਾਤ ਲਗਭਗ 11:30 ਵਜੇ ਉਸ ਦੀ ਮੌਤ ਹੋ ਗਈ। ਪਹਿਲੀ ਨਜ਼ਰੇ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਗੋਲੀ ਮਾਰ ਕੇ ਮਰਨ ਵਾਲਾ ਅਜੇ ਕੁਮਾਰ ਸੀ ਅਜੇ ਕੁਮਾਰ ਅਜੇ ਕੁਮਾਰ ਰਾਏ ਮੂਲ ਰੂਪ `ਚ ਸੰਤ ਕਬੀਰ ਨਗਰ ਜਿ਼ਲੇ ਦਾ ਰਹਿਣ ਵਾਲਾ ਸੀ। ਪਰਿਵਾਰ ਨੂੰ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਅਜੇ ਨੂੰ 2023 `ਚ ਇੰਸਪੈਕਟਰ ਦੇ ਅਹੁਦੇ `ਤੇ ਤਰੱਕੀ ਦਿੱਤੀ ਗਈ ਸੀ । ਘਟਨਾ ਦੀ ਜਾਣਕਾਰੀ ਮਿਲਣ `ਤੇ ਜ਼ਿਲਾ ਮੈਜਿਸਟ੍ਰੇਟ ਰਾਜੇਸ਼ ਕੁਮਾਰ ਪਾਂਡੇ, ਪੁਲਸ ਸੁਪਰਡੈਂਟ ਦੁਰਗੇਸ਼ ਕੁਮਾਰ, ਵਧੀਕ ਪੁਲਸ ਸੁਪਰਡੈਂਟ ਪ੍ਰਦੀਪ ਕੁਮਾਰ ਵਰਮਾ ਤੇ ਹੋਰ ਪੁਲਸ ਅਧਿਕਾਰੀ ਮੈਡੀਕਲ ਕਾਲਜ ਪਹੁੰਚੇ।

Related Post

Instagram