post

Jasbeer Singh

(Chief Editor)

crime

ਥਾਣਾ ਸਿਟੀ ਰਾਜਪੁਰਾ ਨੇ ਕੀਤਾ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ

post-img

ਥਾਣਾ ਸਿਟੀ ਰਾਜਪੁਰਾ ਨੇ ਕੀਤਾ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਰਾਜਪੁਰਾ, 22 ਜੁਲਾਈ (ਮਸਤਾਨਾ) : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸਿਕਾਇਤਕਰਤਾ ਰਕੇਸ਼ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਪਿੰਡ ਤਿਉਰਹੇੜੀ ਥਾਣਾ ਸੋਹਾਣਾ ਜਿ਼ਲਾ ਮੋਹਾਲੀ ਦੀ ਸਿ਼ਕਾਇਤ ਦੇ ਆਧਾਰ ਤੇਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਧਾਰਾ 281, 106 (1), 125, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਰਕੇਸ਼ ਕੁਮਾਰ ਨੇ ਦੱਸਿਆ ਕਿ 21 ਜੁਲਾਈ ਨੂੰ ਜਦੋਂ ਉਸਦਾ ਲੜਕਾ ਰੋਹਿਤ ਕੁਮਾਰ ਆਪਣੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰ ਵਾਸੀ ਚਤਾਮਲਾ ਜਿਲਾ ਰੋਪੜ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਲਿਬਰਟੀ ਚੌਂਕ ਰਾਜਪੁਰਾ ਦੇ ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਕਾਰ ਚਾਲਕ ਨੇ ਆਪਣੀ ਕਾਰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਰੋਹਿਤ ਕੁਮਾਰ ਅਤੇ ਹੋਰਨਾਂ ਵਿਚ ਮਾਰੀ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਰੋਹਿਤ ਕੁਮਾਰ ਦੀ ਮੌਤ ਹੋ ਗਈ ਅਤੇ ਮਨਪ੍ਰੀਤ ਸਿੰਘ ਦੇ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post