ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਲੁੱਟ ਖੋਹ ਕਰਨ ਤੇ ਕੇਸ ਦਰਜ
- by Jasbeer Singh
- August 20, 2024
ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਲੁੱਟ ਖੋਹ ਕਰਨ ਤੇ ਕੇਸ ਦਰਜ ਨਾਭਾ, 20 ਅਗਸਤ () : ਥਾਣਾ ਸਦਰ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀਪਕ ਚੰਦ ਪੁੱਤਰ ਰੁਲਦੂ ਰਾਮ ਵਾਸੀ ਹੀਰਾ ਮਹਿਲ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 304 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਲਾਬ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਢੀਗੀ, ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਹਰੀਗੜ੍ਹ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦੀਪਕ ਚੰਦ ਨੇ ਦੱਸਿਆ ਕਿ 17 ਅਗਸਤ ਨੂੰ ਉਹ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਢੀਂਗੀ ਪੈਟਰੋਲ ਪੰਪ ਦੇ ਕੋਲ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀ ਬਿਨਾਂ ਨੰਬਰੀ ਸਕੂਟਰੀ ਤੇ ਆਏ ਅਤੇ ਉਸਨੂੰ ਰੋ ਕੇ ਉਸਦੀ ਜੇਬ ਵਿਚੋਂ 3500 ਰੁਪਏ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.