post

Admin

(Chief Editor)

Crime

ਪਾਕਿਸਤਾਨ ਪੰਜਾਬ ਵਿਚ ਕੀਤਾ ਸੁੰਨੀ ਮੌਲਵੀ ਦਾ ਗੋਲੀ ਮਾਰ ਕੇ ਕਤਲ

post-img

ਪਾਕਿਸਤਾਨ ਪੰਜਾਬ ਵਿਚ ਕੀਤਾ ਸੁੰਨੀ ਮੌਲਵੀ ਦਾ ਗੋਲੀ ਮਾਰ ਕੇ ਕਤਲ ਲਾਹੌਰ, 24 ਅਗਸਤ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਪੰਜਾਬ ਵਿਚ ਇਕ ਸੁੰਨੀ ਮੌਲਵੀ ਦਾ ਮਸਜਿਦ ਦੇ ਅੰਦਰ ਵੜ ਕੇ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸੁੰਨੀ ਮੌਲਵੀ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜੋ ਇਕ ਮਸਜਿਦ ਦੇ ਅੰਦਰ ਇਕ ਸੰਪਰਦਾਇਕ ਹਮਲੇ ਵਿਚ ਇਕ ਸੁੰਨੀ ਮੌਲਵੀ ਦਾ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮੁਹੰਮਦ ਤਲਹਾ ਰਜ਼ਾ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਘਟਨਾ ਐਤਵਾਰ ਸਵੇਰੇ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਗੁਜਰਾਤ ਦੇ ਸ਼ਾਦੀਵਾਲ ਕਸਬੇ ਵਿੱਚ ਵਾਪਰੀ। ਕੀ ਦੱਸਿਆ ਪੁਲਸ ਨੇ ਪੁਲਸ ਅਨੁਸਾਰ ਸੁੰਨੀ ਮੌਲਵੀ ਮੁਹੰਮਦ ਤਲਹਾ ਰਜ਼ਾ ਮਸਜਿਦ ਦੇ ਅੰਦਰ ਸੀ ਜਦੋਂ ਚਾਰ ਹਥਿਆਰਬੰਦ ਵਿਅਕਤੀ ਅੰਦਰ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ । ਪੁਲਸ ਨੇ ਕਿਹਾ ਕਿ ਰਜ਼ਾ ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ, ਜਿਸ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ । ਕੀ ਦੱਸਿਆ ਸੁੰਨੀ ਮੌਲਵੀ ਨੇ ਮਰਨ ਤੋਂ ਪਹਿਲਾਂ ਪਾਕਿਸਤਾਨ ਪੰਜਾਬ ਦੀ ਪੁਲਸ ਨੇ ਕਿਹਾ ਕਿ ਆਪਣੀ ਮੌਤ ਤੋਂ ਪਹਿਲਾਂ ਰਜ਼ਾ ਨੇ ਪੁਲਸ ਨੂੰ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਜਦੋਂ ਉਸਨੇ ਗੁਜਰਾਤ ਵਿੱਚ ਇੱਕ ਸ਼ੀਆ ਵਿਅਕਤੀ ਆਸਿਫ਼ ਸ਼ਾਹ ਲਈ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨ ਲਈ ਇੱਕ ਇਮਾਮ, ਕਾਰੀ ਅਸਲਮ ਵਿਰੁੱਧ ਫਤਵਾ ਜਾਰੀ ਕੀਤਾ ਸੀ ਤਾਂ ਉਦੋਂ ਤੋਂ ਹੀ ਉਸਨੂੰ ਸ਼ੱਕੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਨ੍ਹਾਂ ਵਿੱਚ ਕਾਰੀ ਅਸਲਮ ਅਤੇ ਕਾਸਿਮ ਸ਼ਾਹ (ਆਸਿਫ਼ ਸ਼ਾਹ ਦਾ ਪੁੱਤਰ) ਸ਼ਾਮਲ ਹਨ । ਪੁਲਸ ਨੇ ਮਾਮਲਾ ਦਰਜ ਕਰਕੇ ਸ਼ੱਕੀ ਦੀ ਕਰ ਦਿੱਤੀ ਹੈ ਭਾਲ ਸ਼ੁਰੂ ਪੰਜਾਬ ਪੁਲਸ ਅਨੁਸਾਰ ਸੁੰਨੀ ਮੌਲਵੀ ਰਜ਼ਾ ਨੇ ਆਪਣੇ ਫਤਵੇ ਵਿੱਚ ਕਿਹਾ ਸੀ ਕਿ ਇੱਕ ਸ਼ੀਆ ਵਿਅਕਤੀ ਲਈ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨਾ ਗੈਰ-ਇਸਲਾਮੀ ਸੀ । ਪੁਲਸ ਅਨੁਸਾਰ ਸ਼ੱਕੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਪੁਲਿਸ ਟੀਮ ਬਣਾਈ ਗਈ ਹੈ ।

Related Post

Instagram