ਥਾਣਾ ਸਦਰ ਰਾਜਪੁਰਾ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਰਾਜਪੁਰਾ, 27 ਮਈ : ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 120 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਨੀਲ ਟੰਡਨ ਪੁੱਤਰ ਮਨੋਹਰ ਲਾਲ ਵਾਸੀ ਮਕਾਨ ਨੰ. 664 ਬਾਬਾ ਦੀਪ ਸਿੰਘ ਕਲੋਨੀ ਥਾਣਾ ਸਿਟੀ ਰਾਜਪੁਰਾ ਸ਼ਾਮਲ ਹੈ। ਪੁਲਸ ਮੁਤਾਬਕ ਐਸ. ਆਈ. ਗੁਰਮੀਤ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਾ-ਹੱਦ ਪਿੰਡ ਨਿਆਮਤਪੁਰ ਮੌਜੂਦ ਸਨ ਤਾਂ ਜਦੋਂ ਸੁਨੀਲ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉ ਸ ਕੋਲੋਂ 120 ਖੁੱਲੀਆ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
