post

Jasbeer Singh

(Chief Editor)

Crime

ਪੁਲਸ ਵੱਲੋਂ ਅੰਨ੍ਹਾ ਕਤਲ ਕੇਸ ਟਰੇਸ ਕਰਕੇ 7 ਮੁਲਜ਼ਮ ਕੀਤੇ ਕਾਬੂ

post-img

ਪੁਲਸ ਵੱਲੋਂ ਅੰਨ੍ਹਾ ਕਤਲ ਕੇਸ ਟਰੇਸ ਕਰਕੇ 7 ਮੁਲਜ਼ਮ ਕੀਤੇ ਕਾਬੂ ਸੰਗਰੂਰ, 13 ਅਪ੍ਰੈਲ : ਜਿਲਾ ਸੰਗਰੂਰ ਦੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਵਲੋਂ ਅੱਜ ਇਕ ਅੰਨ੍ਹੇ ਕਤਲ ਨੂੰ ਟ੍ਰੇੇਸ ਕਰਕੇ ਮੁਲਜਮਾ ਨੂੰ ਫੜ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਜਾਣਕਾਰੀ ਦਿੱਤੀ ਐਸ. ਐਸ. ਪੀ. ਚਾਹਲ ਨੇ ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੱਸਿਆ ਕਿ ਜਿ਼ਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਭਵਾਨੀਗੜ੍ਹ ਦੇ ਏਰੀਏ ਵਿੱਚ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ ਡਕੈਤੀ/ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਕੈਂਟਰ ਨੰਬਰ ਪੀ. ਬੀ. ਏ. ਏ. ਡੀ. ਸੀ. 4207 ਮਾਰਕਾ ਭਾਰਤ ਵੈਨਜ਼, ਮੋਟਰਸਾਈਕਲ ਨੰਬਰ ਪੀ. ਬੀ. 30 ਡਬਲਿਊ-8750 ਮਾਰਕਾ ਸਪਲੈਂਡਰ, ਚੋਰੀ ਕੀਤੇ ਗਏ 04 ਪਾਈਪ ਲੋਹਾ, 01 ਡੰਡਾ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਬ੍ਰਾਮਦ ਕਰਵਾਇਆ ਗਿਆ। 7 ਅਪੈ੍ਰਲ ਨੂੰ ਮਿਲੀ ਸੀ ਸੂਚਨਾ ਸ਼੍ਰੀ ਚਾਹਲ ਨੇ ਦੱਸਿਆ ਕਿ 7 ਅਪੈ੍ਰਲ 2026 ਨੂੰ ਇਤਲਾਹ ਮਿਲੀ ਕਿ ਰਾਮਜੀ ਸਿੰਘ ਵਾਸੀ ਬਾਲਦ ਕਲਾਂ, ਪਲਾਟ ਵਿੱਚ ਬੋਰ ਲਗਾਉਣ ਵਾਲੀ ਮਸ਼ੀਨ ਦੀ ਰਾਖੀ ਕਰ ਰਿਹਾ ਸੀ, ਜਿਸ ਦਾ ਮਿਤੀ 06/07-04-2026 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਜਿਸ ਸਬੰਧੀ ਮੁਕੱਦਮਾ ਨੰਬਰ 73 ਮਿਤੀ 07.04.2026 ਅ/ਧ 103 ਥਾਣਾ ਭਵਾਨੀਗੜ੍ਹ ਬਰਖਿਲ਼ਾਫ ਨਾਮਲੂਮ ਵਿਅਕਤੀ/ਵਿਅਕਤੀਆਨ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਕੇਸ ਨੂੰ ਟ੍ਰੇਸ ਕਿਹੜੇ ਕਿਹੜੇ ਅਧਿਕਾਰੀ ਦੀ ਅਗਵਾਈ ਹੇਠ ਕੀਤਾ ਗਿਆ ਕੇਸ ਨੂੰ ਟਰੇਸ ਕਰਨ ਲਈ ਸ਼੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਸ਼੍ਰੀ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਅਤੇ ਰਾਹੁਲ ਕੌਸ਼ਲ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਮਾਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਭਵਾਨੀਗੜ੍ਹ ਦੀਆਂ ਟੀਮਾਂ ਬਣਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਕਿਸ ਕਿਸ ਨੂੰ ਕੀਤਾ ਗਿਆ ਹੈਗ੍ਰਿਫ਼ਤਾਰ ਦੌਰਾਨੇ ਤਫਤੀਸ਼ ਮਿਤੀ 10-04-2026 ਨੂੰ ਮੁਕੱਦਮੇ ਨੂੰ ਟਰੇਸ ਕਰਕੇ ਮੁਲਜ਼ਮ ਅਸਨੇਹ ਪਾਠਕ ਵਾਸੀ ਵਾਰਡ ਨੰ 32 ਰਾਮ ਨਗਰ ਮੰਡੀ ਗੋਬਿੰਦਗੜ੍ਹ, ਸੂਰਜ ਕੁਮਾਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਰਵਿੰਦਰ ਕੁਮਾਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਮੋਨੂੰ ਵਰਮਾ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਨਿਤਿਸ਼ ਕੁਮਾਰ ਵਾਸੀ ਬਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ੍ਹ, ਮੁੰਨਾ ਕੁਮਾਰ ਵਾਸੀ ਬਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ੍ਹ ਅਤੇ 01 ਜੁਬਨਾਇਲ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ। ਕੀ ਕੀ ਬਰਾਮਦ ਕੀਤਾ ਗਿਆ ਹੈ ਮੁਲਜਮਾਂ ਕੋਲੋਂ ਮੁਲਜ਼ਮਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਕੈਂਟਰ ਨੰਬਰੀ ਪੀ. ਬੀ. ਏ. ਏ. ਡੀ. ਸੀ. 4207 ਮਾਰਕਾ ਭਾਰਤ ਵੈਨਜ਼, ਮੋਟਰਸਾਇਕਲ ਨੰਬਰੀ -30-8750 ਮਾਰਕਾ ਸਪਲੈਂਡਰ ਰੰਗ ਸਿਲਵਰ, ਚੋਰੀਸ਼ੁਦਾ 04 ਪਾਈਪ ਲੋਹਾ, 01 ਡੰਡਾ ਤੇ ਮ੍ਰਿਤਕ ਦਾ ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ ਅਤੇ ਕੇਸ ਵਿੱਚ ਜੁਰਮ 310(3),317(2) ਦਾ ਵਾਧਾ ਕੀਤਾ ਗਿਆ । ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਕੀ ਕੀ ਮੰਲਿਆਂ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਗਈ, ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਮਿਤੀ 8/9-04-2026 ਦੀ ਰਾਤ ਨੂੰ ਕ੍ਰਿਸ਼ਨਾ ਡੇਅਰੀ ਫਾਰਮ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ, ਥਾਣਾ ਅਮਲੋਹ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਤੋਂ 14 ਪਾਈਪ ਲੋਹਾ, 17 ਸੌਕਟ, ਕਰੀਬ ਡੇਢ ਮਹੀਨਾ ਪਹਿਲਾਂ ਸਾਹਨੇਵਾਲ ਰੋਡ ਤੋਂ 15-16 ਪਾਈਪ ਲੋਹਾ, ਕਰੀਬ 01 ਮਹੀਨਾ ਪਹਿਲਾ ਜਲੰਧਰ ਰੋਡ ਲੁਧਿਆਣਾ ਤੋਂ 5 ਟਨ ਸਰੀਆ ਅਤੇ 20 ਦਿਨ ਪਹਿਲਾਂ ਦੁਰਾਹੇ ਵਾਲੀ ਨਹਿਰ ਪਿੰਡ ਦੁੱਗਰੀ ਬਾਈਪਾਸ ਕੋਲੋਂ ਸ਼ਟਰਿੰਗ ਦਾ ਸਮਾਨ ਚੋਰੀ ਕੀਤਾ ਸੀ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Post

Instagram