ਬਿਕਰਮ ਮਜੀਠੀਆ ਦੇ ਘਰ ਛਾਪਾ ਮਾਰਨ ਗਈ ਪੁਲਸ ਖਾਲੀ ਹੱਥ ਪਰਤੀ
ਅੰਮ੍ਰਿਤਸਰ, 1 ਜੂਨ 2026 : ਪੰਜਾਬ ਦੇ ਮਜੀਠਾ ਪੁਲਸ ਸਟੇਸ਼ਨ (Majitha Police Station) ਹਮਲੇ ਦੇ ਮਾਮਲੇ ਵਿਚ ਅੱਜ ਪੁਲਸ ਦੀਆਂ ਵੱਖ-ਵੱਖ ਟੀਮਾਂ ਵਲੋਂ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।
ਪੁਲਸ ਨੇ ਸਾਬਕਾ ਅਕਾਲੀ ਮੰਤਰੀ ਮਜੀਠੀਆ ਦੇ ਘਰ ਵੀ ਮਾਰਿਆ ਛਾਪਾ
ਮਿਲੀ ਜਾਣਕਾਰੀ ਮੁਤਾਬਕ ਮਜੀਠਾ ਪੁਲਸ ਸਟੇਸ਼ਨ ਤੇ ਹਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਜੋ ਪੰਜਾਬ ਪੁਲਸ ਵਲੋਂ 12 ਵਿਸ਼ੇਸ਼ ਟੀਮਾਂ ਬਣਾਈਆਂ ਹਨ ਵਲੋਂ ਅੱਜ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਕਲੋਨੀ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ (Bikram Majithia) ਦੇ ਘਰ `ਤੇ ਵੀ ਛਾਪਾ ਮਾਰਿਆ ਗਿਆ ਪਰ ਬਿਕਰਮ ਮਜੀਠੀਆ ਘਰ ਨਹੀਂ ਮਿਲੇ ਜਿਸ ਕਾਰਨ ਪੁਲਸ ਨੂੰ ਖਾਲੀ ਹੱਥ ਹੀ ਵਾਪਸ ਆਉਣਾ ਪਿਆ ।
ਕਿਸ ਕਾਰਨ ਕੀਤੀ ਗਈ ਛਾਪੇਮਾਰੀ
ਦੱਸਣਯੋਗ ਹੈ ਕਿ ਐਤਵਾਰ ਨੂੰ ਮਜੀਠਾ ਪੁਲਸ ਸਟੇਸ਼ਨ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਅਤੇ ਪੁਲਸ ਵਿਚਕਾਰ ਹੋਏ ਝਗੜੇ ਸਬੰਧੀ ਪੁਲਸ ਵੱਲੋਂ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ । ਜਿ਼ਕਰਯੋਗ ਹੈ ਕਿ ਸਾਬਕਾ ਵਿਧਾਇਕ ਦਾ ਨਾਮ ਵੀ ਐਫ. ਆਈ. ਆਰ. ਵਿੱਚ ਸ਼ਾਮਲ ਹੈ ਇਸ ਨਾਲ ਗੈਂਗ ਦਾ ਹਵਾਲਾ ਵੀ ਪਾਇਆ ਗਿਆ ਹੈ । ਸ਼ਨੀਵਾਰ ਰਾਤ ਨੂੰ ਪੁਲਸ ਨੇ ਅਕਾਲੀ ਸਮਰਥਕਾਂ ਵਿਰੁੱਧ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।
ਇਸ ਤੋਂ ਬਾਅਦ ਅਕਾਲੀ ਸਰਕਾਰ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਸੈਂਕੜੇ ਵਰਕਰਾਂ ਨਾਲ ਥਾਣੇ ਦੇ ਬਾਹਰ ਧਰਨਾ ਦਿੱਤਾ । ਪੁਲਸ ਮੁਲਾਜ਼ਮਾਂ ਨਾਲ ਬਦਸਲੂਕੀ ਦੇ ਵੀ ਦੋਸ਼ ਲਗਾਏ ਗਏ । ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਦੋਸ਼ੀਆਂ ਦੀ ਪਛਾਣ ਵੀ ਕਰ ਰਹੀ ਹੈ ਤਾਂ ਜੋ ਉਹਨਾਂ ਨੂੰ ਆਸਾਨੀ ਨਾਲ ਗ੍ਰਿਫ਼ਤਾਰ ਕੀਤਾ ਜਾ ਸਕੇ ਤੇ ਇਹ ਵੀ ਪਤਾ ਲੱਗਿਆ ਹੈ ਕਿ ਇਹ ਪੁਲਸ ਟੀਮ ਮਜੀਠੀਆ ਦੇ ਅੰਮ੍ਰਿਤਸਰ, ਮਜੀਠਾ ਹਲਕੇ ਅਤੇ ਚੰਡੀਗੜ੍ਹ ਸਥਿਤ ਘਰ `ਤੇ ਵੀ ਛਾਪੇਮਾਰੀ ਕਰੇਗੀ ।
