ਬਹੁਜਨ ਸਮਾਜ ਪਾਰਟੀ ਪੰਜਾਬ ਜ਼ਿਲਾ ਪਟਿਆਲਾ ਨੇ ਪਾਰਲੀਮੈਂਟ ਉਮੀਦਵਾਰ ਐਲਾਨਣ ਲਈ ਜ਼ਿਲਾ ਦਫਤਰ ਵਿਖੇ ਮੀਟਿੰਗ ਕੀਤੀ
- by Jasbeer Singh
- March 30, 2024
ਪਟਿਆਲਾ, 30 ਮਾਰਚ (ਜਸਬੀਰ)-ਬਹੁਜਨ ਸਮਾਜ ਪਾਰਟੀ ਪੰਜਾਬ ਜ਼ਿਲਾ ਦੇ ਪਾਰਲੀਮੈਟ ਹਲਕਾ ਉਮੀਦਵਾਰ ਐਲਾਨਣ ਲਈ ਸੂਬਾ ਉਪ ਪ੍ਰਧਾਨ ਸ ਬਲਦੇਵ ਸਿੰਘ ਮਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜ਼ਿਲਾ ਪ੍ਰਧਾਨ ਸ ਰੂਪ ਸਿੰਘ ਬਠੋਈ ਨੇ ਸਕੱਤਰ ਦੀ ਭੂਮਿਕਾ ਨਿਭਾਈ। ਨੌਵੇਂ ਵਿਧਾਨ ਸਭਾ ਹਲਕਿਆਂ ਦੇ ਇਨਚਾਰਜ, ਹਲਕਾ ਪ੍ਰਧਾਨ ਜ਼ਿਲਾ ਇਨਚਾਰਜ ਨੇ ਉਮੀਦਵਾਰ ਐਲਾਨਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਲਾ ਉਪ ਪ੍ਰਧਾਨ ਸ ਸੁਰਜੀਤ ਸਿੰਘ ਗੋਰੀਆ, ਗੁਰਮੀਤ ਸਿੰਘ ਜ਼ਿਲਾ ਖਜਾਨਚੀ, ਜ਼ਿਲਾ ਇਨਚਾਰਜ ਰਾਮ ਲਾਲ ਰਾਠੀਆ, ਜਗਤਾਰ ਸਿੰਘ ਬਹਾਦਰ ਗੜ, ਬਹਾਦਰ ਸਿੰਘ ਰਾਏਪੁਰ, ਬਚਿੱਤਰ ਸਿੰਘ ਰਾਏਪੁਰ,ਟਹਿਲ ਸਿੰਘ ਰਾਏਪੁਰ, ਹਰਭਜਨ ਸਿੰਘ ਅਲਮਦੀਪੁਰ, ਬੀਬੀ ਜਸਮੇਲ ਕੌਰ, ਕਿ੍ਰਸਨ ਸਿੰਘ ਕਪੂਰੀ,ਸ ਘੋਲਾਂ ਸਿੰਘ,ਘਨੋਰ ਤੋ ਪ੍ਰਧਾਨ ਬਲਕਾਰ ਸਿੰਘ, ਤਰਸੇਮ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ ਐਡਵੋਕੇਟ, ਨਵਜੋਤ ਸਿੰਘ ਬਲਹੇੜੀ,ਹਰਭਜਨ ਸਿੰਘ। ਪਟਿਆਲਾ ਸਹਿਰ ਤੋਂ ਹਲਕਾ ਪ੍ਰਧਾਨ ਸੁਨੀਲ ਕੁਮਾਰ, ਇਨਚਾਰਜ ਲਾਲ ਚੰਦ,ਰਾਮ ਸੰਕਰ,ਰਾਜ ਕੁਮਾਰ,ਅਮਨ ਕੁਮਾਰ, ਸਾਮ ਲਾਲ, ਹਰਿੰਦਰ ਕੁਮਾਰ,ਹਲਕਾ ਦਿਹਾਤੀ ਤੋਂ ਰਵੀ ਕੁਮਾਰ ਬਾਲਮੀਕ ਪ੍ਰਧਾਨ, ਬਲਜਿੰਦਰ ਸਿੰਘ ਹੈਪੀ, ਐਕਸੀਅਨ ਮੇਜਰ ਸਿੰਘ, ਸੁਪਰਡੈਂਟ ਜਗਮੇਲ ਸਿੰਘ ਜੱਸਲ, ਕਰਨੈਲ ਸਿੰਘ ਝਿੱਲ, ਇਨਚਾਰਜ ਕਨਸੂਹਾ ਜੀ, ਸਮਾਨਾ ਤੋਂ ਜਰਨੈਲ ਸਿੰਘ ਬਿੱਟੂ, ਚੰਦ ਭੱਟੀ ਮੀਟਿੰਗ ਵਿੱਚ ਹਾਜਰ ਸਨ। ਬਹੁਜਨ ਸਮਾਜ ਪਾਰਟੀ ਉਦੋਂ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਬਹੁਤ ਸਾਰੇ ਨਵੇਂ ਮੈਂਬਰਾਂ ਨੇ ਬਹੁਜਨ ਸਮਾਜ ਪਾਰਟੀ ਸਾਮਲ ਹੋਏ ਜਿਸ ਵਿਚ ਲਾਭ ਸਿੰਘ ਪਾਲ ਡੇਰਾ ਬਸੀ, ਸੁਰਜੀਤ ਸਿੰਘ ਪਾਲ ਕੂਲੇਮਾਜਰਾ, ਬਲਕਾਰ ਸਿੰਘ ਪਾਲ ਕੂਲੇਮਾਜਰਾ, ਕਰਨੈਲ ਸਿੰਘ ਪਾਲ ਸੇਖੂਪੁਰਾ ਜਗੀਰ ਚੇਤਰ ਸਿੰਘ ਸਿਸਰਵਾਲ ਸਮਗੋਲੀ, ਜਸਪ੍ਰੀਤ ਸਿੰਘ ਜੱਸੀ ਸੇਖੂਪੁਰਾ ਜਗੀਰ, ਮਨਪ੍ਰੀਤ ਸਿੰਘ ਪਾਲ ਸੇਖੂਪੁਰਾ ਸ ਜਰਨੈਲ ਸਿੰਘ ਈ ਟੀ ਉਸ ਸੇਵਾਮੁਕਤ ਵੀ ਹਾਜਰ ਸਨ। ਪ੍ਰੈਸ ਨੂੰ ਇਸ ਦੀ ਜਾਣਕਾਰੀ ਲੈਕਚਰਾਰ ਅਮਰ ਸਿੰਘ ਸੈਂਪਲਾ ਜ਼ਿਲਾ ਆਟੀ ਟੀ ਸੈਲ ਇਨਚਾਰਜ ਪਟਿਆਲਾ ਬੀਐਸਪੀ ਨੇ ਦਿੱਤੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.