ਪਟਿਆਲਵੀਆਂ ਦੀ ਚਿਰਾਂ ਤੋਂ ਲਮਕਦੀ ਮੰਗ ਨੂੰ ਵਿਧਾਇਕ ਕੋਹਲੀ ਤੇ ਨਿਗਮ ਕਮਿਸਨਰ ਡੇਲਚਲਵਾਲ ਨੇ ਕਰਵਾਇਆ ਪੂਰਾ : ਰਮੇਸ ਸਿੰਗ
- by Jasbeer Singh
- March 30, 2024
ਪਟਿਆਲਾ, 30 ਮਾਰਚ (ਜਸਬੀਰ)-ਆਮ ਆਦਮੀ ਪਾਰਟੀ ਦੇ ਟੇ੍ਰਡ ਵਿੰਗ ਦੇ ਜਿਲਾ ਜੁਆਇੰਟ ਸੈਕਟਰੀ ਰਮੇਸ ਸਿੰਗਲਾ ਨੇ ਸੀ. ਆਈ. ਏ. ਸਟਾਫ ਪਟਿਆਲਾ ਤੋਂ ਲੈ ਕੇ ਰਾਘੋਮਾਜਰਾ ਤੱਕ ਵਿਕਾਸ ਕਾਰਜਾਂ ਦੇ ਚਲਦਿਆਂ ਪੁੱਟੀ ਗਈ ਸੜਕ ਨੂੰ ਇੰਟਰਲਾਕਿੰਗ ਟਾਇਲਾਂ ਲਗਾ ਕੇ ਬਣਵਾਉਣ ਦੇ ਕਾਰਜ ਦੀ ਸੁਰੂਆਤ ਕਰਵਾਉਂਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨਗਰ ਨਿਗਮ ਕਮਿਸਨਰ ਆਦਿਤਿਆ ਡੇਲਚਲਵਾਲ ਦੇ ਯਤਨਾ ਸਦਕਾ ਹੀ ਉਪਰੋਕਤ ਦੋਵੇਂ ਕਾਰਜ ਸੁਰੂ ਹੋ ਸਕੇ ਹਨ। ਉਨ੍ਹਾਂ ਦੱਸਿਆ ਕਿ ਇਥੇ ਹੀ ਬਸ ਨਹੀਂ ਉਪਰੋਕਤ ਦੋਵੇਂ ਹੀ ਸਖਸੀਅਤਾਂ ਵਲੋਂ ਹਲਕੇ ਦੇ ਵਸਨੀਕਾਂ ਦੀਆਂ ਮੁਸਕਲਾਂ ਨੂੰ ਧਿਆਨ ਵਿਚ ਰੱਖਦਿਆਂ ਜੈਕਬ ਡ੍ਰੇਨ ਜੋ ਕਿ ਗੰਦਾ ਨਾਲਾ ਬਣ ਚੁੱਕੀ ਸੀ ਦੇ ਆਲੇ ਦੁਆਲੇ ਚਾਰ ਦੀਵਾਰੀ ਕਰਵਾਉਣ ਦਾ ਕਾਰਜ ਵੀ ਅੱਜ ਵੀ ਸੁਰੂ ਕੀਤਾ ਗਿਆ ਹੈ। ਇਥੇ ਹੀ ਬਸ ਨਹੀਂ ਇਸ ਜੈਕਬ ਡ੍ਰੇਨ ਵਿਚ ਹੁਣ ਬਰਸਾਤੀ ਪਾਣੀ ਹੀ ਜਾਇਆ ਕਰੇਗਾ ਨਾ ਕਿ ਸੀਵਰੇਜ ਦਾ ਗੰਦਾ ਪਾਣੀ ਕਿਉਂਕਿ ਇਹ ਜੈਕਬ ਡੇ੍ਰਨ ਦਾ ਕੋਈ ਸੀਵਰੇਜ ਵਾਲੇ ਪਾਣੀ ਨੂੰ ਸੁੱਟਣ ਵਾਲਾ ਗੰਦਾ ਨਾਲਾ ਨਹੀਂ। ਰਮੇਸ ਸਿੰਗਲਾ ਨੇ ਦੱਸਿਆ ਕਿ ਉਪਰੋਕਤ ਕਾਰਜਾਂ ਨੂੰ ਕਰਵਾਉਣ ਲਈ ਉਨ੍ਹਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਜੱਦੋ ਜਹਿਦ ਜਾਰੀ ਸੀ ਤੇ ਇਸ ਜੱਦੋ ਜਹਿਦ ਨੂੰ ਫੋਰੀ ਕਾਰਵਾਈ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨਿਗਮ ਕਮਿਸਨਰ ਡੇਲਚਲਵਾਲ ਨੇ ਪੂਰਾ ਕਰਵਾਉਣ ਲਈ ਆਖਰ ਕੰਮ ਨੂੰ ਹਰੀ ਝੰਡੀ ਦੇ ਦਿੱਤੀ ਤੇ ਅੱਜ ਇਹ ਕਾਰਜ ਸੁਰੂ ਹੋ ਗਿਆ। ਰਮੇਸ ਸਿੰਗਲਾ ਨੇ ਕਿਹਾ ਕਿ ਵਿਧਾਇਕ ਕੋਹਲੀ ਕੋਲ ਉਹ ਜਦੋਂ ਵੀ ਕੋਈ ਸਮੱਸਿਆ ਲੈ ਕੇ ਗਏ ਹਨ ਨੇ ਸਮੱਸਿਆ ਨੂੰ ਧਿਆਨ ਨਾਲ ਸੁਣ ਕੇ ਉਸਦੇ ਹੱਲ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ ਤੁਰੰਤ ਹੁਕਮ ਦਾਗੇ ਹਨ, ਜਿਸਦਾ ਹੀ ਨਤੀਜਾ ਹੈ ਕਿ ਅੱਜ ਇੰਟਰਲਾਕਿੰਗ ਟਾਇਲ ਲਗਾ ਕੇ ਟੁੱਟੀ ਸੜਕ ਦੀ ਮੁਰੰਮਤ ਦਾ ਕੰਮ ਤੇ ਜੈਕਬ ਡੇ੍ਰਨ ਦੇ ਚੁਫੇਰੇਓਂ ਕੰਧ ਕਰਵਾਉਣ ਦਾ ਕੰਮ ਸੁਰੂ ਹੋ ਗਿਆ ਹੈ ਜੋ ਕਿ ਇਕ ਸਲਾਘਾਯੋਗ ਕਦਮ ਹੈ। ਉਨ੍ਹਾਂ ਦਸਿਆ ਕਿ ਇਸ ਨਾਲ ਇਲਾਕਾ ਵਾਸੀਆਂ ਹੀ ਨਹੀਂ ਬਲਕਿ ਸਮੁੱਚੇ ਪਟਿਆਲਵੀਆਂ ਨੂੰ ਵੀ ਰਾਹਤ ਮਿਲੇਗੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.