
Patiala News
0
ਐਡ: ਅਮਰਿੰਦਰ ਸਿੰਘ ਜਿਲਾ ਜੁਆਇੰਟ ਸਕੱਤਰ ਤੇ ਐਡ: ਗੁਰਪ੍ਰੀਤ ਸਿੰਘ ਪਰਜਾਪਤ ਹਿੰਦੂਸਤਾਨ ਲੀਗਲ ਸੈਨਾ ਦੇ ਪ੍ਰੈਸ ਸਕੱਤਰ ਨਿ
- by Jasbeer Singh
- April 1, 2024

ਪਟਿਆਲਾ, 1 ਅਪ੍ਰੈਲ (ਜਸਬੀਰ) : ਸ਼ਿਵ ਸੈਨਾ ਹਿੰਦੂਸਤਾਨ ਅਤੇ ਹਿੰਦੂਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਰਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਲੀਗਲ ਸੈਨਾ ਦੇ ਸਪੋਕਸਮੈਨ ਐਡਵੋਕੇਟ ਪੰਕਜ ਗੌੜ ਵੱਲੋਂ ਐਡਵੋਕੇਟ ਅਮਰਿੰਦਰ ਸਿੰਘ ਨੂੰ ਜਿਲਾ ਜੁਆਇੰਟ ਸਕੱਤਰ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਪਰਜਾਪਤ ਨੂੰ ਜਿਲਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਪੰਕਜ ਗੌੜ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੂਸਤਾਨ ਨੇ ਹਮੇਸ਼ਾਂ ਹੀ ਲੋਕ ਹਿੱਤਾਂ ‘ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿ ਲੀਗਲ ਸੈਲ ਵੱਲੋਂ ਵੀ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਿਚ ਅਹਿਮ ਭੂੁਮਿਕਾ ਨਿਭਾਈ ਜਾਂਦੀ ਹੈ। ਇਸ ਮੌਕੇ ਐਡਵੋਕੇਟ ਕਮਲ ਨਾਗਪਾਲ ਜਿਲਾ ਚੇਅਰਮੈਨ ਸ਼ਿਵ ਸੈਨਾ ਹਿੰਦੁਸਤਾਨ ਲੀਗਲ ਸੈਲ ਅਤੇ ਐਡਵੋਕੇਟ ਰੌਣੀ ਪੰਕਜ ਜਿਲਾ ਸਕੱਤਰ ਲੀਗਲ ਸੈਨਾ ਪਟਿਆਲਾ ਦੇ ਸਕੱਤਰ ਵਿਸ਼ੇਸ ਤੌਰ ’ਤੇ ਪਹੰੁਚੇ ਹੋਏ ਸਨ।