ਐਡ: ਕੰਵਰ ਗਿੱਲ ਨੇ 1860 ਤੋਂ ਬਾਅਦ ਪਹਿਲੀ ਵਾਰ ਪੰਜਾਬ ਲਿਆਂਦਾ ਆਰ 5000 ਮੈਡਲ
- by Jasbeer Singh
- April 1, 2024
ਪਟਿਆਲਾ, 1 ਅਪ੍ਰੈਲ (ਜਸਬੀਰ) : ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬ ਅਤੇ ਦੇਸ ਦਾ ਨਾਮ ਰੋਸ਼ਨ ਕਰ ਚੁੱਕੇ ਨਾਮਵਰ ਸਾਈਕਲਿਸਟ ਐਡਵੋਕੇਟ ਕੰਵਰ ਗਿੱਲ ਨੇ ਇੱਕ ਮਹਾਨ ਉਪਲਬਧੀ ਹਾਸਲ ਕਰਦਿਆਂ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਆਰ-5000 ਮੈਡਲ ਹਾਸਲ ਕੀਤਾ ਹੈ। ਇਹ ਮੈਡਲ ਪੈਰਿਸ ਵਿਚ 1860 ਵਿਚ ਸ਼ੁਰੂ ਹੋਇਆ ਸੀ ਅਤੇ ਐਡਵੋਕੇਟ ਕੰਵਰ ਗਿੱਲ ਅਜਿਹੇ ਸਾਈਕਲਿਸਟ ਬਣ ਗਏ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਇਹ ਮੈਡਲ ਪੰਜਾਬ ਦੀ ਝੋਲੀ ਵਿਚ ਪਾਇਆ ਹੈ। ਆਪਣੀ ਇਸ ਉਪਲਬਧੀ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਕੰਵਰ ਗਿਲ ਨੇ ਦੱਸਿਆ ਕਿ ਪੈਰਿਸ ਬਰੈਸਟ ਪੈਰਿਸ (ਪੀ.ਬੀ.ਪੀ.) ਜਿਹੜੀ 1240 ਕਿਲੋਮੀਟਰ ਦੀ ਰਾਈਡ ਹੁੰਦੀ ਹੈ ਜਿਸ ਨੂੰ ਸਾਇਕ�ਿਗ ਦੀ ਮਿੰਨੀ ਓਲਪਿੰਕ ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਸਾਈਕ�ਿਗ ਇਵੈਂਟ ਹੈ ਜਿਹੜਾ 1860 ਵਿਚ ਪੈਰਿਸ ਵਿਚ ਸ਼ੁਰੂ ਹੋਇਆ ਸੀ। ਇਸ ਰਾਈਡ ਨੂੰ ਪੁਰਾ ਕਰਨ ਤੋਂ ਬਾਅਦ ਜਿਹੜਾ ਵੀ ਖਿਡਾਰੀ 48 ਮਹੀਨਿਆ ਵਿਚ 200, 300, 400, 600, 1000 ਅਤੇ ਫਲੈਚ ਵਿਚ 24 ਘੰਟੇ ਵਿਚ 360 ਜਾਂ ਇਸ ਤੋਂ ਜਿਆਦਾ ਕਿਲੋਮੀਟਰ ਦੀ ਸਾਈਕ�ਿਗ ਰਾਈਡ ਕਰਦਾ ਹੈ, ਉਸ ਨੂੰ ਆਰ-5000 ਮੈਡਲ ਮਿਲਦਾ ਹੈ। ਐਡਵੋਕੇਟ ਕੰਵਰ ਗਿੱਲ ਇਹ ਮਾਣ ਹਾਸਲ ਕਰ ਲਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ 34 ਵਾਰ ਐਸ.ਆਰ ਟਾਈਟਲ ਹਾਸਲ ਕੀਤਾ ਹੈ। ਇੱਕ ਐਸ. ਆਰ ਟਾਈਟਲ ਨੂੰ ਹਾਸਲ ਕਰਨ ਲਈ ਇੱਕ ਸਾਲ ਵਿਚ 200 ਕਿਲੋਮੀਟਰ, 300, 400, 600 ਕਿਲੋਮੀਟਰ ਸਾਈਕ�ਿਗ ਕਰਨ ’ਤੇ ਇੱਕ ਐਸ.ਆਰ. ਟਾਈਟਲ ਮਿਲਦਾ ਹੈ ਅਤੇ ਕੰਵਰ ਗਿੱਲ ਨੂੰ ਐਸ.ਆਰ. ਟਾਈਟਲ 34 ਵਾਰ ਮਿਲ ਚੁੱਕਿਆ ਹੈ, ਜੋ ਕਿ ਦੇਸ਼ ਵਿਚ ਦੂਜੇ ਸਥਾਨ ’ਤੇ ਹਨ। ਇਸ ਤੋਂ ਇਲਾਵਾ ਕੰਵਰ ਗਿੱਲ ਦਿੱਲੀ ਤੋਂ ਮੁੰਬਈ, ਦਿੱਲੀ-ਕਾਠਮਾਂਡੂ, ਮਨਾਲੀ-ਲੇਹ ਵਰਗੀਆਂ ਵੀ ਰਾਈਡਾਂ ਵੀ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਅਗਲਾ ਟੀਚਾ ਆਰ-10, 000 ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਹੈ। ਕੰਵਰ ਗਿੱਲ ਨੇ ਆਪਣੀ ਸਿੱਖਿਆ ਦੀ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਹਾਸਲ ਕੀਤੀ ਹੈ ਅਤੇ ਉਥੇ ਉਹ ਬੈਸਟ ਐਥਲੀਟ ਅਤੇ ਬੋਕਸਰ ਵੀ ਰਹੇ ਹਨ। ਐਡਵੋਕੇਟ ਕੰਵਰ ਗਿੱਲ ਪਟਿਆਲਾ ਦੇ ਨਾਮੀ ਗਿੱਲ ਪਰਿਵਾਰ ਦੇ ਫਰਜੰਦ ਹਨ, ਇਸ ਪਰਿਵਾਰ ਦਾ ਰਾਜਨੀਤੀ, ਸਮਾਜ ਸੇਵਾ ਵਿਚ ਵੱਡਾ ਨਾਮ ਹੈ। ਇਸ ਪਰਿਵਾਰ ਵੱਲੋਂ ਲੋਕ ਸੇਵਾ ਅਤੇ ਜਰੂਰਤਮੰਦਾਂ ਦੀ ਮਦਦ ਨੂੰ ਹਮੇਸ਼ਾਂ ਹੀ ਪਹਿਲ ਦਿੱਤੀ ਜਾਂਦੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.