July 6, 2024 01:48:07
post

Jasbeer Singh

(Chief Editor)

Patiala News

ਭਾਜਪਾ ਦੇ ਸੂਬਾ ਐਗਜੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜ੍ਹਾ ਸਾਥੀਆਂ ਸਮੇਤ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵ

post-img

ਪਟਿਆਲਾ, 11 ਅਪ੍ਰੈਲ (ਜਸਬੀਰ) : ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਜਬਰਦਸਤ ਝਟਕਾ ਲੱਗਿਆ ਜਦੋਂ ਭਾਜਪਾ ਦੇ ਸੂਬਾ ਐਗਜੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜਾ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਪ੍ਰੋ. ਸੁਮੇਰ ਸਿੰਘ ਸੀੜਾ ਦੀ ਰਿਹਾਇਸ਼ ਡਕਾਲਾ ਰੋਡ ਵਿਖੇ ਲਾਲ ਕੋਠੀ ਵਿਚ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਪਹੁੰਚ ਕੇ ਪ੍ਰੋ. ਸੀੜ੍ਹਾ ਨੂੰ ਅਧਿਕਾਰਤ ’ਤੇ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਥੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰੋ. ਸੁਮੇਰ ਸਿੰਘ ਸੀੜ੍ਹਾ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਪਹਿਲਾਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਹੁਣ ਭਾਜਪਾ ਨੂੰ ਹੀ ਛੱਡ ਦਿੱਤਾ ਅਤੇ ਪੰਜਾਬੀ ਦੀਆਂ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਜ ਸੁਮੱਚਾ ਪੰਜਾਬ ਹੀ ਇਹ ਮਹਿਸੂਸ ਕਰ ਰਿਹਾ ਹੈ ਸ਼ੋ੍ਰਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਸੁਮੇਰ ਸਿੰਘ ਸੀੜ੍ਹਾ ਇਲਾਕੇ ਦੀ ਉਘੀ ਸਖਸ਼ੀਅਤ ਹਨ ਅਤੇ ਹਮੇਸ਼ਾ ਲੋਕ ਸੇਵਾ, ਵਾਤਾਵਰਣ ਨੂੰ ਬਚਾਉਣ ਅਤੇ ਆਮ ਲੋਕਾਂ ਦੀ ਮਦਦ ਵਿਚ ਲੱਗੇ ਰਹਿੰਦੇ ਹਨ। ਅਜਿਹੀਆਂ ਸ਼ਖਸੀਅਤਾਂ ਦਾ ਆਪਣੇ ਆਪ ਵਿਚ ਸਮਾਜ ਵਿਚ ਵਿਸ਼ੇਸ ਸਨਮਾਨਤ ਹੁੰਦਾ ਹੈ ਅਤੇ  ਅੱਜ ਪ੍ਰੋ. ਸੁਮੇਰ ਸਿੰਘ ਸੀੜ੍ਹਾ ਦੇ ਅਕਾਲੀ ਦਲ ਵਿਚ ਸਾਮਲ ਹੋਣ ਨਾਲ ਪਾਰਟੀ ਮਜਬੂਤ ਹੋਈ ਹੈ, ਉਥੇ ਅੱਜ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਜੁਝਾਰੂ ਸਿਪਾਹੀ ਵੀ ਅਕਾਲੀ ਦਲ ਨਾਲ ਜੁੜ ਗਿਆ ਹੈ।  ਪ੍ਰੋ. ਸੁਮੇਰ ਸਿੰਘ ਸੀੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਿਰਫ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਸਵਾਰਥ ਦੇ ਲਈ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਏ ਸਗੋਂ ਪੰਜਾਬ ਦੇ ਹਿੱਤ ਦੀ ਰੱਖਿਆ ਲਈ ਅੱਜ ਇੱਕ ਮੁੱਠ ਅਤੇ ਇੱਕ ਜੁਟ ਹੋ ਕੇ ਲੜਾਈ ਲੜਨ ਦੀ ਲੋੜ ਹੈ ਅਤੇ ਉਹ ਲੜਾਈ ਅਕਾਲੀ ਦਲ ਹੀ ਲੜ ਸਕਦਾ ਹੈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੰਜਾਬੀਆਂ ਨੂੰ ਸਾਰੇ ਭੇਦਭਾਵ ਤਿਆਗ ਕੇ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਕਿ ਬਦਲਾਅ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਦੂਜੇ ਪਾਸੇ ਮਹਿਲਾਂ ਵਾਲੇ ਹਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਪੰਜ ਸਾਲ ਮੁੰਹ ਹੀ ਨਹੀਂ ਦਿਖਾਇਆ ਅਤੇ ਕੋਰੋਨਾ ਵਰਗੀ ਮਹਾਂਮਾਰੀ ਵਿਚ ਲੋਕਾਂ ਛੱਡ ਕੇ ਹੀ ਭੱਜ ਗਏ ਸਨ। ਮੰਚ ਦਾ ਸੰਚਾਲਨ ਅਕਾਸ ਬੋਕਸਰ, ਹੈਪੀ ਲੋਹਟ ਵਾਲਮੀਕਿਨ ਅਤੇ ਸੁਖਬੀਰ ਸਨੋਰ ਨੇ ਕੀਤਾ। ਪ੍ਰੋ. ਸੀੜਾ ਨੇ ਪਾਰਟੀ ਪ੍ਰਧਾਨ ਨੂੰ ਚਾਂਦੀ ਦੀ ਤੱਕੜੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਰਣਧੀਰ ਸਿੰਘ ਰੱਖੜਾ, ਤੇਜਿੰਦਰਪਾਲ ਸਿੰਘ ਸੰਧੂ, ਜਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਦਿਹਾਤੀ ਹਲਕਾ ਇੰਚਾਰਜ਼ ਜਸਪਾਲ ਸਿੰਘ ਬਿੱਟੂ ਚੱਠਾ, ਸ਼ਹਿਰੀ ਹਲਕਾ ਇੰਚਾਰਜ਼ ਅਮਰਿੰਦਰ ਸਿੰਘ ਬਜਾਜ, ਸਿਮਰਨਜੀਤ ਸਿੰਘ ਬਿੱਲਾ, ਦਿਹਾਤੀ ਪ੍ਰਧਾਨ ਸੁਖਜਿੰਦਰ ਸਿੰਘ ਰਾਜਲਾ, ਸਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ, ਜਸਵੰਤ ਸਿੰਘ ਟਿਵਾਣਾ,ਲਖਬੀਰ ਲੋਟ, ਮਲਕੀਤ ਡਕਾਲਾ, ਭੁਪਿੰਦਰ ਸਿੰਘ ਰੋਡਾ ਡਕਾਲਾ, ਸੁਰਜੀਤ ਸਿੰਘ ਅਬਲੋਵਾਲ, ਸੁਖਬੀਰ ਸਿੰਘ ਅਬਲੋਵਾਲ, ਸੁਖਵਿੰਦਰ ਪਾਲ ਸਿੰਘ ਮਿੰਟਾ, ਗੁਰਮੁੱਖ ਸਿੰਘ ਢਿੱਲੋਂ, ਰਵਿੰਦਰ ਸਿੰਘ ਵਿੰਦਾ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕਰਨਵੀਰ ਸਿੰਘ, ਪਲਵਿੰਦਰ ਸਿੰਘ ਰਿੰਕੂ, ਮਨਪ੍ਰੀਤ ਸਿੰਘ ਚੱਢਾ, ਪਰਮਿੰਦਰ ਸ਼ੌਰੀ, ਦਰਵੇਸ਼ ਗੋਇਲ, ਹਰਜੀਤ ਸਿੰਘ ਜੀਤੀ, ਲਾਡੀ ਸਹਿਗਲ, ਗੁਰਧਿਆਨ ਸਿੰਘ ਭਾਨਰੀ, ਗੁਰਦਰਸ਼ਨ ਸਿੰਘ ਗਾਂਧੀ, ਲਵਜੋਤ ਸਿੰਘ, ਹਰਜੀਤ ਸਿੰਘ ਬਠੋਈ, ਗੁਰਮੇਜ ਸਿੰਘ ਸ਼ੇਰ ਮਾਜਰਾ, ਗੋਸ਼ਾ ਢੀਡਸਾ, ਚੂਹੜ ਸਿੰਘ, ਰਾਜੂ ਬੇਦੀ, ਬਬਲੂ ਖੋਰਾ, ਸਿਮਰ ਕੁੱਕਲ, ਅਭਿਸ਼ੇਕ ਸਿੰਘੀ, ਸ਼ੱਕੂ ਗਰੋਵਰ, ਦੀਪ ਰਾਜਪੂੁਤ, ਅਮਿਤ ਪੰਡਤ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਬਲੇਦਵ ਸਿੰਘ ਖਲੀਫੇਵਾਲਾ, ਹਰਜਿੰਦਰ ਸਿੰਘ ਬੱਲ, ਜਸਵਿੰਦਰ ਸਿੰਘ, ਮਨਦੀਪ ਸਿੰਘ, ਸ਼ਾਮ ਸਿੰਘ ਅਬਲੋਵਾਲ, ਬਲਜੀਤ ਸਿੰਘ, ਬੀਬੀ ਰਜਿੰਦਰ ਕੌਰ ਕੋਹਲੀ, ਸਵਰਨ ਲਤਾ, ਹਰਭਜਨ ਕੌਰ, ਪ੍ਰਧਾਨ ਰਾਕੇਸ਼ ਸ਼ਰਮਾ, ਨੇਤਰ ਸਿੰਘ ਬਰਾੜ, ਹਰਦਿਆਲ ਸਿੰਘ ਭੱਟੀ, ਅਮਨਦੀਪ ਘੱਗਾ, ਸਤਵੀਰ ਲੱਡੂ, ਸੋਨੂੰ ਧਗਾਣੀਆਂ, ਮਨਜੀਤ ਸਿੰਘ, ਕੁਲਦੀਪ ਸਿੰਘ, ਸਤਪਾਲ ਮਿੱਤਲ ਨਾਭਾ, ਕੁਲਬੀਰ ਸਿੰਘ, ਅਵਤਾਰ ਸਿੰਘ, ਗੁਰਮੇਲ ਸਿੰਘ ਮੇਲਾ, ਹਰਦੀਪ ਸਿੰਘ ਖਹਿਰਾ, ਰਾਕੇਸ਼, ਹਰਪ੍ਰੀਤ ਕਾਕਾ, ਦਰਸ਼ਨ ਸਿੰਘ ਖਰੋੜ, ਲਵਲੀ ਅਛੂਤ, ਰਾਕੇਸ਼ ਨਾਭਾ, ਅਨਿਲ ਗੁਪਤਾ, ਨਿਰਮਲਜੀਤ, ਜਤਿੰਦਰ ਕਾਲਾ, ਹਿਮਾਲਿਆ ਕੇਹਰ,ਅਸ਼ੋਕ ਗੋਇਲ ਡਕਾਲਾ, ਮਹਿੰਦਰ ਮੋਹਨ, ਸੁਨੀਲ, ਅਤਿਮ ਡਾਬੀ, ਵਿਕਾਸ ਗਿੱਲ ਅਤੇ ਬਿੰਦਰ ਦਾਰੂ ਕੁਟੀਆ ਵੀ ਹਾਜ਼ਰ ਸਨ।    

Related Post