ਸਾਡੇ ਪੁਰਖਿਆਂ ਦੇ ਖੂਨ ਪਸੀਨੇ ਨਾਲ ਬਣਾਈਆਂ ਜਨਤਕ ਜਾਇਦਾਦਾਂ ਤੇ ਅਦਾਰਿਆਂ ਨੂੰ ਵੇਚ ਰਹੀ ਹੈ ਮੋਦੀ ਸਰਕਾਰ : ਡਾ. ਧਰਮਵੀਰ
- by Jasbeer Singh
- April 12, 2024
ਪਟਿਆਲਾ, 12 ਅਪ੍ਰੈਲ (ਜਸਬੀਰ)-ਪਟਿਆਲਾ ਦੇ ਸਾਬਕਾ ਐਮ. ਪੀ. ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਡੇ ਪੁਰਖਿਆਂ ਦੇ ਖੂਨ ਪਸੀਨੇ ਨਾਲ ਬਣਾਈਆਂ ਜਨਤਕ ਜਾਇਦਾਦਾਂ ਅਤੇ ਸਰਕਾਰੀ ਅਦਾਰਿਆਂ ਨੂੰ ਵੇਚ ਰਹੀ ਹੈ। ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਦੇਸ਼ ਵਿਚ ਰੇਲਵੇ, ਸਟੀਲ ਕੰਪਨੀਆਂ, ਏਅਰਪੋਰਟ, ਬੰਦਰਗਾਹਾਂ ਅਤੇ ਹੋਰ ਬਹੁਤ ਕੁੱਝ ਬਣਾਇਆ ਸੀ ਪਰ 2014 ਤੋਂ ਬਾਅਦ ਮੋਦੀ ਸਰਕਾਰ ਨੇ ਆਪਣੇ ਦੋਸਤ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਹੀ ਅੰਬਾਨੀ ਤੇ ਅਡਾਨੀ ਅੱਜ ਸੰਸਾਰ ਦੇ ਅਮੀਰਾਂ ਵਿਚ ਸ਼ਾਮਲ ਹੋ ਰਹੇ ਹਨ। ਡਾ. ਗਾਂਧੀ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਆਯੋਜਿਤ ਪਟਿਆਲਾ ਦਿਹਾਤੀ ਹਲਕੇ ਦੇ ਅਹੁਦੇਦਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੋਹਿਤ ਮਹਿੰਦਰਾ ਅਤੇ ਡਾ. ਗਾਂਧੀ ਨੇ ਪਾਰਟੀ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਅਤੇ ਆਈ. ਕਾਰਡ ਵੰਡੇ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਾਂਗਰਸ ਦੇ ਪਹਿਲੇ ਕਿਸੇ ਆਫੀਸ਼ੀਅਲ ਪੋ੍ਰਗਰਾਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਹ ਕੇਂਦਰ ਦੀ ਮੋਦੀ ਸਰਕਾਰ ’ਤੇ ਜੰਮ ਕੇ ਵਰੇ੍ਹ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਵਿਚ ਕਿਸੇ ਅਹੁਦੇ ਲਈ ਸ਼ਾਮਲ ਨਹੀਂ ਹੋਏ ਅਤੇ ਨਾ ਹੀ ਐਮ. ਪੀ. ਬਣਨ ਲਈ ਆਏ ਹਨ। ਉਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ, ਰਾਹੁਲ ਗਾਂਧੀ ਦੀ ਦਲੇਰੀ ਅਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸ਼ਾਮਲ ਹੋਏ ਹਨ। ਇਸ ਉਮਰ ਵਿਚ ਉਨ੍ਹਾਂ ਨੂੰ ਐਮ. ਪੀ. ਜਾਂ ਵਜੀਰ ਬਣਨ ਦਾ ਕੋਈ ਸ਼ੋਂਕ ਨਹੀਂ। ਉਹ ਬਚਪਨ ਤੋਂ ਹੀ ਲੋਕਤੰਤਰ ਲਈ ਲੜਦੇ ਆਏ ਹਨ ਅਤੇ ਇਕ ਆਮ ਪਰਿਵਾਰ ਵਿਚ ਪੈਦਾ ਹੋ ਕੇ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਵਲੋਂ ਸਥਾਪਿਤ ਕੀਤੀਆਂ ਸੰਸਥਾਵਾਂ ਵਿਚੋਂ ਪੜ੍ਹ ਕੇ ਡਾਕਟਰ ਬਣੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਦੀ ਬਚਤ ਦੇ ਨਾਲ ਹੀ ਦੇਸ਼ ਦੇ ਬੈਂਕ, ਏਅਰਪੋਰਟ, ਹਸਪਤਾਲ, ਰੇਲਵੇ, ਸਟੀਲ ਕੰਪਨੀਆਂ ਅਤੇ ਹੋਰ ਬੰਦਰਗਾਹਾਂ ਬਣੀਆਂ ਹਨ। ਇਨ੍ਹਾਂ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ ਦੇਸ਼ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ। ਅਜਿਹੇ ਵਿਚ ਰਾਹੁਲ ਗਾਂਧੀ ਵਲੋਂ ਕੇਂਦਰ ਦੇ ਖਿਲਾਫ ਜੋ ਅਕਰਾਮਕ ਰੁਖ ਅਖਤਿਆਰ ਕੀਤਾ ਗਿਆ ਅਤੇ ਜਦੋਂ ਉਨ੍ਹਾਂ ਨੇ ਕਿਹਾ ਕਿ ਡਰਨ ਦੀ ਲੋੜ ਨਹੀਂ ਅਤੇ ਸਮੁੱਚੇ ਲੋਕ ਪੱਖੀ ਲੀਡਰਾਂ ਨੂੰ ਇਕਜੁਟ ਹੋਣ ਲਈ ਕਿਹਾ ਤਾਂ ਉਹ ਰਾਹੁਲ ਗਾਂਧੀ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ। ਡਾ. ਗਾਂਧੀ ਦੇ ਤਜ਼ਰਬੇ ਅਤੇ ਉਨ੍ਹਾਂ ਦੇ ਸੰਘਰਸ਼ ਦਾ ਕਾਂਗਰਸ ਨੂੰ ਲਾਭ ਮਿਲੇਗਾ ਅਤੇ ਪੰਜਾਬ ਵਿਚ ਪਾਰਟੀ ਮਜਬੂਤ ਹੋਵੇਗੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.