
ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਪ੍ਰੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰੀ ਸਿੰਘ ਨੇ ਕੀਤ
- by Jasbeer Singh
- November 21, 2024

ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਪ੍ਰੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰੀ ਸਿੰਘ ਨੇ ਕੀਤੀ ਅਹਿਮ ਮੁਲਾਕਾਤ ਨਾਭਾ : ਬੀਤੇ ਦਿਨੀਂ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਵੱਲੋਂ ਸਾਬਕਾ ਕੈਬਿਨੇਟ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਅਤੇ ਪ੍ਰੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰੀ ਸਿੰਘ ਨਾਲ ਉਹਨਾਂ ਦੀ ਰਿਹਾਇਸ਼ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਖਾਸ ਮੁਲਾਕਾਤ ਕੀਤੀ ਗਈ, ਜਿੱਥੇ ਉਹਨਾਂ ਨਾਲ ਕਈ ਅਹਿਮ ਮੁੱਦਿਆਂ ਉਤੇ ਵਿਚਾਰ ਵਟਾਂਦਰੇ ਹੋਏ, ਉੱਥੇ ਹੀ ਪ੍ਰੀਤ ਗਰੁੱਪ ਵੱਲੋਂ ਮਸ਼ੀਨਰੀ ਜਗਤ ਖਾਸ ਕਰਕੇ ਕੰਬਾਈਨ ਇੰਡਸਟਰੀ ਅਤੇ ਟੈਕਟਰ ਇੰਡਸਟਰੀ ਵਿੱਚ ਪਾਏ ਗਏ ਅਹਿਮ ਯੋਗਦਾਨ ਦੀ ਸ਼ਲਾਘਾ ਵੀ ਕੀਤੀ । ਮਾਣਯੋਗ ਰਾਜਪਾਲ ਜੀ ਮੁਲਾਕਾਤ ਮੌਕੇ ਰਾਜ ਦੇ ਹੋਰਨਾਂ ਵਿਭਾਗਾਂ ਨਾਲ ਸਬੰਧਤ ਹੋਰ ਅਫਸਰ ਵੀ ਮੌਜੂਦ ਰਹੇ । ਇੱਥੇ ਜ਼ਿਕਰਯੋਗ ਹੈ ਕਿ ਪ੍ਰੀਤ ਗਰੁੱਪ 40 ਤੋਂ ਵੀ ਵੱਧ ਦੇਸ਼ਾਂ ਵਿੱਚ ਆਪਣੀਆਂ ਮਸ਼ੀਨਾਂ ਐਕਸਪੋਰਟ ਕਰ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਦਿਨ ਮਿਤੀ 6 ਨਵੰਬਰ 2024 ਤੋਂ 10 ਨਵੰਬਰ 2024 ਤੱਕ ਇਟਲੀ ਵਿਖੇ ਹੋਏ ਅੰਤਰਰਾਸ਼ਟਰੀ ਪ੍ਰਦਰਸ਼ਨੀ ਆਇਮਾ ਇੰਟਰਨੈਸ਼ਨਲ ਵਿੱਚ ਵੀ ਹਿੱਸਾ ਲਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ ਬਣਾਏ ਜਾਂਦੇ ਅੰਤਰਰਾਸ਼ਟਰੀ ਪੱਧਰ ਦੇ ਖੇਤੀਬਾੜੀ ਅਤੇ ਕੰਸਟ੍ਰਕਸ਼ਨ ਉਤਪਾਦਾਂ ਨੂੰ ਭਰਵਾਂ ਹੁੰਗਾਰਾ ਮਿਲਿਆ । ਇਸ ਦੌਰਾਨ ਉਹਨਾਂ ਦੇ ਸਟਾਲ ਉੱਤੇ ਇਟਲੀ ਵਿਚਲੇ ਭਾਰਤੀ ਕੌਂਸਲਰ ਸ੍ਰੀ ਲਾਵਨਿਆ ਕੁਮਾਰ ਜੀ ਨੇ ਉਚੇਚੇ ਤੌਰ ਉੱਤੇ ਪਹੁੰਚ ਕੇ ਮਸ਼ੀਨਾਂ ਬਾਰੇ ਜਾਣਕਾਰੀ ਲਈ ਅਤੇ ਨਾਲ ਹੀ ਕਿਹਾ ਕਿ “ਪ੍ਰੀਤ ਦੇ ਉਤਪਾਦ ਦੀ ਅਤਿ ਆਧੁਨਿਕ ਤਕਨੀਕ ਅਤੇ ਉਹਨਾਂ ਦੀ ਗੁਣਵੱਤਾ ਬੇਮਿਸਾਲ ਹੈ। ਪ੍ਰੀਤ ਗਰੁੱਪ ਦੀ ਵਿਸ਼ਵ ਪੱਧਰੀ ਮੌਜੂਦਗੀ ਦੇਖ ਕੇ ਉਹਨਾਂ ਨੂੰ ਮਾਣ ਹੈ ਕਿ ਭਾਰਤੀ ਕੰਪਨੀਆਂ ਵਿਸ਼ਵ ਪੱਧਰ ਉੱਤੇ ਮਹੱਤਵਪੂਰਨ ਪ੍ਰਭਾਵ ਪਾ ਰਹੀਆਂ ਹਨ ।