
ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ
- by Jasbeer Singh
- February 6, 2025

ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ -13 ਤੋਂ 16 ਫਰਵਰੀ ਤੱਕ ਹੈਰੀਟੇਜ ਫੈਸਟੀਵਲ ਤੇ 14 ਤੋਂ 23 ਫਰਵਰੀ ਤੱਕ ਸਰਸ ਮੇਲਾ ਲਗਾਏਗਾ ਪਟਿਆਲਾ 'ਚ ਰੌਣਕਾਂ - ਹੈਰੀਟੇਜ ਫੈਸਟੀਵਲ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰੇਗਾ : ਡਿਪਟੀ ਕਮਿਸ਼ਨਰ -ਨੋਡਲ ਅਧਿਕਾਰੀ ਹੈਰੀਟੇਜ ਫੈਸਟੀਵਲ ਦੀ ਬਰੀਕੀ ਨਾਲ ਕਰਨ ਯੋਜਨਾਬੰਦੀ : ਡਾ. ਪ੍ਰੀਤੀ ਯਾਦਵ ਪਟਿਆਲਾ, 6 ਫਰਵਰੀ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲਾ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਵਿੱਚ ਸਹਾਈ ਹੋਵੇਗਾ । ਉਹ 13 ਤੋਂ 16 ਫਰਵਰੀ ਤੱਕ ਚੱਲਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਅਤੇ 14 ਫਰਵਰੀ ਤੋਂ 23 ਫਰਵਰੀ ਤੱਕ ਲੱਗਣ ਵਾਲੇ ਸਰਸ ਮੇਲੇ ਸਬੰਧੀ ਹੋਣ ਵਾਲੇ ਸਮਾਗਮਾਂ ਦੇ ਸਾਰੇ ਨੋਡਲ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ । ਡਿਪਟੀ ਕਮਿਸ਼ਨਰ ਨੇ ਸਾਰੇ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਦੀ ਬਰੀਕੀ ਨਾਲ ਯੋਜਨਾਬੰਦੀ ਕਰਨ ਤਾਂ ਕਿ ਸਮੁੱਚੇ ਪ੍ਰਬੰਧ ਬਾਖੂਬੀ ਤੌਰ 'ਤੇ ਸਮੇਂ ਸਿਰ ਨੇਪਰੇ ਚੜ੍ਹ ਸਕਣ ਅਤੇ ਇਹ ਫੈਸਟੀਵਲ ਸਫ਼ਲਤਾ ਪੂਰਵਕ ਸੰਪੰਨ ਕਰਵਾਏ ਜਾ ਸਕਣ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ । ਇਹ ਫੈਸਟੀਵਲਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ ਅਤੇ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਲਈ ਵੀ ਸਹਾਈ ਹੋਣਗੇ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 14 ਫਰਵਰੀ ਤੋਂ 23 ਫਰਵਰੀ ਤੱਕ ਸ਼ੀਸ਼ ਮਹਿਲ ਵਿਖੇ ਸਰਸ ਮੇਲਾ ਲੱਗੇਗਾ। ਜਦਕਿ 13 ਤੋਂ 16 ਫਰਵਰੀ ਤੱਕ ਹੈਰੀਟੇਜ ਫੈਸਟਵੀਲ ਤਹਿਤ ਨੇਚਰ ਵਾਕ, ਫੂਡ ਫੈਸਟੀਵਲ, ਫਲਾਵਰ ਸ਼ੋਅ ਅਤੇ ਅਮਰੂਦ ਮੇਲਾ, ਨਾਟਕ, ਹੈਰੀਟੇਜ ਵਾਕ, ਸੂਫੀ ਸ਼ਾਮ, ਅਡਵੈਨਚਰ ਸਪੋਰਟਸ, ਮਿਲਟਰੀ ਲਿਟਰੈਚਰ ਫੈਸਟੀਵਲ ਤੇ ਆਰਟੀਲਰੀ ਡਿਸਪਲੇਅ, ਡਾਗ ਸ਼ੋਅ ਤੇ ਕਲਚਰਲ ਨਾਈਟ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਹੋਣਗੇ । ਇਸ ਮੌਕੇ ਏ. ਡੀ. ਸੀਜ਼. ਇਸ਼ਾ ਸਿੰਗਲ, ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ, ਐਸ. ਡੀ. ਐਮ. ਪਟਿਆਲਾ ਗੁਰਦੇਵ ਸਿੰਘ ਧਮ, ਐਸ. ਡੀ. ਐਮ. ਨਾਭਾ ਡਾ. ਇਸਮਤ ਵਿਜੈ ਸਿੰਘ, ਐਸ. ਡੀ. ਐਮ. ਰਾਜਪੁਰਾ ਅਵਿਕੇਸ਼ ਗੁਪਤਾ, ਆਰ.ਟੀ.ਓ. ਨਮਨ ਮਾਰਕੰਨ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.