post

Admin

(Chief Editor)

Haryana News

ਕੁਕਰਮ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਕੈਦੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

post-img

ਕੁਕਰਮ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਕੈਦੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਜੀਂਦ, 4 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਵਿਖੇ ਕੇਂਦਰੀ ਜੇਲ ਵਿਚ ਕੁਕਰਮ ਦੀ ਸਜ਼ਾ (Punishment for misdemeanor) ਕੱਟ ਰਹੇ ਕੈਦੀ ਵਲੋਂ ਬੀਤੀ ਰਾਤ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਕੈਦੀ

ਮਿਲੀ ਜਾਣਕਾਰੀ ਅਨੁਸਾਰ ਜੀਂਦ ਵਿਖੇ ਜੋ ਲਖਨਮਾਜਰਾ ਨਿਵਾਸੀ 26 ਸਾਲਾ ਕੈਦੀ (Prisoner) ਨੇ ਜੇਲ ਦੇ ਅੰਦਰ ਹੀ ਸਜ਼ਾ ਕੱਟਣ ਦੇ ਦੌਰਾਨ ਬਾਥਰੂਮ ਵਿਚ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ 26 ਸਾਲਾ ਸੰਦੀਪ (Sandeep) ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਅਨੁਸਾਰ ਨੌਜਵਾਨ ਨੇ ਮਰਨ ਤੋਂ ਪਹਿਲਾਂ ਆਪਣੀ ਮੌਤ ਦਾ ਜਿੰਮੇਵਾਰ ਇਕ ਡੀ. ਐਸ. ਪੀ. ਰੈਂਕ ਦੇ ਅਧਿਕਾਰੀ ਦੇ ਨਾਲ-ਨਾਲ ਹੋਰ ਪੁਲਸ ਕਰਮਚਾਰੀ 'ਤੇ ਲਗਾਇਆ ਹੈ ਤੇ ਇਹ ਸੰਦੇਸ਼ ਉਸ ਨੇ ਆਪਣੇ ਪੈਰ 'ਤੇ ਲਿਖਿਆ ਹੋਇਆ ਸੀ । ਉਸ ਵਲੋਂ ਲਿਖਿਆ ਗਿਆ ਸੀ ਉਹ ਆਤਮ ਹੱਤਿਆ ਉਕਤ ਦੋਵੇਂ ਅਧਿਕਾਰੀਆਂ ਵਲੋਂ ਉਸਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਕਾਰਨ ਕਰ ਰਿਹਾ ਹੈ ।

ਕੀ ਆਖਿਆ ਸੰਦੀਪ ਦੇ ਮਾਤਾ-ਪਿਤਾ ਨੇ

ਜੇਲ ਵਿਚ ਸਜ਼ਾ ਕੱਟ ਰਹੇ ਕੈਦੀ ਸੰਦੀਪ ਦੇ ਪਿਤਾ ਵਾਸੂਦੇਵ ਤੇ ਮਾਂ ਗੁਲਾਬੋ ਦਾ ਆਖਣਾ ਸੀ ਕਿ ਸੰਦੀਪ ਜੋ ਕਿ ਸਾਲ 2023 ਤੋਂ ਪੱਥਰੀ ਦੀ ਬਿਮਾਰੀ ਨਾਲ ਪੀੜ੍ਹਤ ਸੀ ਦੇ ਕਾਰਨ ਦੁਖੀ ਰਹਿੰਦਾ ਸੀ।ਉਨ੍ਹਾਂ ਦੋਸ਼ ਲਗਾਇਆ ਕਿ ਜੇਲ ਪ੍ਰਸ਼ਾਸਨ ਵਲੋਂ ਉਸਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਸੰਦੀਪ ਨਾਲ ਮੁਲਾਕਾਤ ਕਰਨ ਆਏ ਸਨ ਤਾਂ ਉਸ ਵੇਲੇ ਸੰਦੀਪ ਨੇ ਦੋਸ਼ ਲਗਾਇਆ ਸੀ ਕਿ ਜੇਲ ਪ੍ਰਸ਼ਾਸਨ ਵਲੋਂ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਜੇਲ ਪ੍ਰਸ਼ਾਸਨ ਤੇ ਹੀ ਉਨ੍ਹਾਂ ਦੇ ਪੁੱਤਰ ਦੀ ਹਤਿਆ ਕਰਨ ਦਾ ਦੋਸ਼ ਲਗਾਇਆ ।

ਕੀ ਆਖਿਆ ਜੇਲ ਸੁਪਰਡੈਂਟ ਨੇ

ਜੀਂਦ ਜੇਲ ਦੇ ਸੁਪਰਡੈਂਟ (Jail Superintendent) ਦੀਪਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰਾਤ ਦੇ ਇਕ ਵਜੇ ਕੈਦੀ ਸੰਦੀਪ ਨੇ ਫਾਹਾ ਲਗਾ ਲਿਆ ਹੈ । ਉਨ੍ਹਾਂ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਨਿਰਪੱਖਤਾ ਨਾਲ ਮੈਜਿਸਟ੍ਰੇਟ ਜਾਂਚ ਕਰਵਾਈ ਜਾ ਰਹੀ ਹੈ ਅਤੇ ਜਾਂਚ ਵਿਚ ਜੋ ਕੁੱਝ ਵੀ ਸਾਹਮਣੇ ਆਵੇਗਾ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ । 

Related Post

Instagram