
ਪ੍ਰੋਗ੍ਰੈੱਸਿਵ ਇੰਡਿਆਨ ਰਿਸਰਚ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਰਾਜਪੁਰਾ ਵਿੱਚ ਵਰਮੀਕੰਪੋਸਟਿੰਗ ਰਾਹੀਂ ਕੂੜਾ ਪ੍ਰਬੰ
- by Jasbeer Singh
- April 29, 2025

ਪ੍ਰੋਗ੍ਰੈੱਸਿਵ ਇੰਡਿਆਨ ਰਿਸਰਚ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਰਾਜਪੁਰਾ ਵਿੱਚ ਵਰਮੀਕੰਪੋਸਟਿੰਗ ਰਾਹੀਂ ਕੂੜਾ ਪ੍ਰਬੰਧਨ ਬਾਰੇ ਵਰਕਸ਼ਾਪਾਂ ਦਾ ਆਯੋਜਨ ਰਾਜਪੁਰਾ 29 ਅਪ੍ਰੈਲ : ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪ੍ਰੋਗ੍ਰੈੱਸਿਵ ਇੰਡੀਅਨ ਰਿਸਰਚ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਰਾਜਪੁਰਾ ਦੇ ਸਕੂਲਾਂ ਵਿੱਚ ਵਰਮੀਕੰਪੋਸਟਿੰਗ ਰਾਹੀਂ ਕੂੜਾ ਪ੍ਰਬੰਧਨ ਉੱਤੇ ਵਰਕਸ਼ਾਪਾਂ ਕਰਵਾਈਆਂ ਗਈਆਂ। ਵਰਕਸ਼ਾਪਾਂ ਦੀ ਸ਼ੁਰੂਆਤ ਦੀ ਪ੍ਰਧਾਨ ਡਾ. ਰਿਤੂ ਸ਼ਰਮਾ ਨੇ ਕਿਹਾ ਕਿ ਪ੍ਰੋਗ੍ਰੈੱਸਿਵ ਇੰਡਿਅਨ ਰਿਸਰਚ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਵਾਤਾਵਰਣ ਸਿੱਖਿਆ ਰਾਹੀਂ ਨੌਜਵਾਨ ਪੀੜ੍ਹੀ ਨੂੰ ਵਿੱਚ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵੱਲ ਸਮਰਪਿਤ ਹੈ। ਉਹਨਾਂ ਵੱਲੋਂ ਬਲਾਕ ਨੋਡਲ ਅਫਸਰ ਹਰਪ੍ਰੀਤ ਸਿੰਘ ਹੈੱਡ ਮਾਸਟਰ ਸਹਸ ਸੈਦਖੇੜੀ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪੌਦੇ ਭੇਟ ਕਰਕੇ ਕੀਤੀ ਗਈ। ਇਹ ਪੌਦੇ ਵਾਤਾਵਰਣ ਸੰਭਾਲ ਦੀ ਪ੍ਰਤੀਕ ਰੂਪ ਵਿੱਚ ਦਿੱਤੇ ਗਏ। ਇਹ ਵਰਕਸ਼ਾਪਾਂ 25 ਅਪ੍ਰੈਲ ਨੂੰ ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਅਤੇ 26 ਅਪ੍ਰੈਲ 2025 ਨੂੰ ਪੀ ਐਮ ਸ੍ਰੀ ਸਰਕਾਰੀ ਕੋ ਐਂਡ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਹਾਈ ਬ੍ਰਾਂਚ ਰਾਜਪੁਰਾ ਟਾਊਨ ਵਿੱਚ ਹੋਈਆਂ। ਦੋਹਾਂ ਸਕੂਲਾਂ ਤੋਂ 250 ਵਿਦਿਆਰਥੀਆਂ ਅਤੇ 35 ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਮਾਹਿਰਾਂ ਦੀ ਮਦਦ ਨਾਲ ਵਰਮੀਕੰਪੋਸਟਿੰਗ ਦੇ ਮਾਡਲ ਤਿਆਰ ਕਰਕੇ ਪ੍ਰਯੋਗ ਵੀ ਕੀਤਾ। ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਮਾਹਿਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੂੜਾ ਪ੍ਰਬੰਧਨ ਦੀਆਂ ਤਕਨੀਕਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਵਰਕਸ਼ਾਪਾਂ ਦੇ ਅੰਤ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇੱਛਾ ਜਤਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਹੋਰ ਵਰਕਸ਼ਾਪਾਂ ਨਿਯਮਤ ਤੌਰ 'ਤੇ ਕਰਵਾਈਆਂ ਜਾਣ। ਇਹਨਾਂ ਵਰਕਸ਼ਾਪਾਂ ਦੌਰਾਨ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ, ਭਾਵਨਾ ਸ਼ਰਮਾ, ਜਸਵੀਰ ਕੌਰ ਚਾਨੀ, ਸੁੱਚਾ ਸਿੰਘ, ਦਲਜੀਤ ਕੌਰ, ਰਣਜੋਧ ਸਿੰਘ, ਕਰਮਦੀਪ ਕੌਰ, ਰਾਜਿੰਦਰ ਸਿੰਘ ਚਾਨੀ, ਨਰੇਸ਼ ਧਮੀਜਾ, ਮਨਪ੍ਰੀਤ ਸਿੰਘ, ਗੁਲਜਾਰ ਖਾਂ, ਦੀਪਕ ਕੁਮਾਰ, ਵਿਕਰਮਜੀਤ ਸਿੰਘ, ਸੁਲਤਾਨ, ਅਰਵਿੰਦਰ ਕੌਰ, ਕਿਰਨਦੀਪ ਕੌਰ, ਕਿੰਪੀ ਬਤਰਾ, ਅਲਕਾ ਗੌਤਮ, ਹੋਰ ਅਧਿਆਪਕ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.