
ਵਿਗੜ ਚੁੱਕੀ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਰੋਸ ਪ੍ਰਦਰਸ਼ਨ
- by Jasbeer Singh
- April 15, 2025

ਵਿਗੜ ਚੁੱਕੀ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਵਿੱਚ ਵਿਸ਼ੇਸ਼ ਫੋਰਸਾਂ ਭੇਜ਼ ਕੇ ਲਗਾਵੇ ਰਾਸ਼ਟਰਪਤੀ ਸ਼ਾਸ਼ਨ ਮੋਦੀ ਸਰਕਾਰ : ਕਾਕਾ ਪਟਿਆਲਾ : ਪੰਜਾਬ ਵਿੱਚ ਅਪਰਾਧੀ ਆਏ ਦਿਨ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਗੈਂਗਸਟਰਵਾਦ, ਲੁੱਟਾਂ-ਖੋਹਾਂ, ਚੌਰੀਆਂ, ਡਕੈਤੀਆਂ, ਸ਼ਰੇਆਮ ਕਾਤਲਾਨਾ ਹਮਲੇ ਹੋ ਰਹੇ ਹਨ, ਕੀਤੇ ਬੰਬ ਧਮਾਕੇ ਤੇ ਕੀਤੇ ਗੋਲੀਆਂ ਚਲ ਰਹੀਆਂ ਹਨ ਤੇ ਕੀਤੇ ਧਮਕੀਆਂ ਫਰੌਤੀਆਂ ਮੰਗੀਆਂ ਜਾ ਰਹੀਆਂ ਹਨ ਅੱਜ ਪੂਰੇ ਪੰਜਾਬ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਪੰਜਬ ਵਿੱਚ ਗੈਂਗਸਟਰਾਂ, ਲੁੱਟੇਰਿਆਂ ਅਤੇ ਗੁੰਡਿਆਂ ਦਾ ਰਾਜ ਚਲ ਰਿਹਾ ਹੈ । ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿੱਚ ਮਾਨ ਸਰਕਾਰ ਨਾਕਾਮ ਹੋ ਰਹੀ ਹੈ ਇਸ ਨੂੰ ਲੈ ਕੇ ਨਿਉ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਰੋਸ ਜਤਾ ਨਾਅਰੇਬਾਜੀ ਕਰ ਮਾਨ ਸਰਕਾਰ ਖਿਲਾਫ ਪ੍ਰਦਰਸ਼ਲ ਕੀਤਾ । ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਮੌਜੂਦਾ ਹਲਾਤਾ ਨੂੰ ਅਤੀ ਚਿੰਤਾਯੋਗ ਦੱਸਦਿਆ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਜਿਹੜੀ ਕਿ 1990 ਦਹਾਕੇ ਦੀਆਂ ਅੱਤਵਾਦੀ ਗਤੀਵਿਧੀਆ ਨੂੰ ਯਾਦ ਕਰਵਾ ਰਹੀਆਂ ਹਨ, 1990 ਵਾਂਗ ਪੰਜਾਬ ਦਾ ਸਾਰਾ ਸਿਸਟਮ ਅਪਰਾਧੀਆਂ ਦੇ ਕਬਜੇ ਵਿੱਚ ਆ ਗਿਆ ਹੈ । ਇਸ ਕਰਕੇ ਕਾਨੂੰਨ ਦਾ ਡਰ ਅਪਰਾਧੀਆਂ ਵਿੱਚ ਬਿਲਕੁਲ ਖਤਮ ਹੋ ਗਿਆ ਹੈ । ਅੱਜ ਸ਼ਰੇਆਮ ਘਰਾਂ, ਦੁਕਾਨਾਂ ਵਿੱਚ ਵੜ੍ਹ-ਵੜ੍ਹ ਲੋਕਾਂ ਤੇ ਕਤਲਾਨਾ ਹਮਲੇ ਹੋ ਰਹੇ ਹਨ । ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਰਹੀ, ਮਾਨ ਸਰਕਾਰ ਦਾ ਕਿਸੇ ਪਾਸੇ ਕੰਟਰੋਲ ਨਹੀਂ ਰਿਹਾ, ਉੱਥੇ ਹੀ ਪ੍ਰਸ਼ਾਸ਼ਨ ਵੀ ਬੇਬਸ ਹੋ ਗਿਆ ਹੈ ਮਾਨ ਤੋਂ ਪੰਜਾਬ ਨਹੀਂ ਸੰਭਾਲਿਆ ਜਾ ਰਿਹਾ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਪੰਜਾਬ ਸੂਬਾ ਅਪਰਾਧਿਕ ਘਟਨਾਵਾਂ ਦੇ ਮਾਮਲੇ ਵਿੱਚ ਨੰਬਰ ਇਕ ਤੇ ਆ ਗਿਆ ਹੈ ਤੇ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਦੇ ਆਸਰੇ ਤੇ ਚਲ ਰਹੀ ਹੈ । ਸੂਬਾ ਦੇ ਲੋਕ ਸਰਕਾਰ ਦੀਟਾਂ ਕਾਰਗੁਜਾਰੀਆਂ ਤੋਂ ਬੇਹੱਦ ਦੁੱਖੀ ਅਤੇ ਨਿਰਾਸ਼ ਹਨ ਕੇਵਲ ਇਸ਼ਤਿਹਾਰਾਂ, ਮਸ਼ਹੂਰੀਆਂ ਅਤੇ ਹੋਰਡਿੰਗ ਬੋਰਡਾਂ ਤੇ ਲਿਖ ਕੇ ਲਗਾਉਣ ਨਾਲ ਸਰਕਾਰਾਂ ਨਹੀਂ ਚਲ ਦੀਆਂ ਸਰਕਾਰ ਨੂੰ ਚਲਾਉਣ ਲਈ ਮਿਹਨਤ ਅਤੇ ਕੰਮ ਕਰਨ ਦੀ ਸਖਤ ਲੋੜ ਹੁੰਦੀ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਅਪਰਾਧਿਕ ਘਟਨਾਵਾਂ ਨੂੰ ਕਾਬੂ ਪਾਉਣ ਲਈ ਵਿਸ਼ੇਬ ਫੋਰਸਾਂ ਦੀਆਂ ਟੁਕੜੀਆਂ ਭੇਜੀਆਂ ਜਾਣ ਤੇ ਰਾਸ਼ਟਰਪਤੀ ਸ਼ਾਸ਼ਨ ਲਗਾਇਆ ਜਾਵੇ । ਇਸ ਮੌਕੇ ਜਰਨੈਲ ਸਿੰਘ, ਜ਼ਸਪਾਲ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਜਗਤਾਰ ਸਿੰਘ, ਜੰਗ ਖਾਨ, ਕਰਮ ਸਿੰਘ, ਸੰਤ ਸਿੰਘ, ਮੰਗਤ ਰਾਮ, ਪ੍ਰਕਾਸ਼ ਸਿੰਘ, ਰਵੀ ਕੁਮਾਰ, ਰਜਿੰਦਰ ਕੁਮਾਰ, ਪ੍ਰੇਮ ਚੰਦ, ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.