post

Jasbeer Singh

(Chief Editor)

Patiala News

ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

post-img

ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ ਜੇਕਰ ਮਿਲਾਵਟ ਖੋਰਾਂ ਖਿਲਾਫ ਸਖਤ ਕਦਮ ਨਾ ਚੁੱਕੇ ਤਾਂ ਵੱਡੇ ਪੱਧਰ ਤੇ ਕੀਤੇ ਜਾਣਗੇ ਧਰਨੇ ਪ੍ਰਦਰਸ਼ਨ : ਕਾਕਾ ਪਟਿਆਲਾ : ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਜ਼ਹਿਰ ਰੂਪੀ ਪਦਾਰਥਾਂ ਨੂੰ ਵੇਚਣਾ ਬੰਦ ਕਰਵਾਉਣ ਸਬੰਧੀ ਚੁੱਕੀ ਜਾ ਰਹੀ ਅਵਾਜ ਜਿਸ ਤੇ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰਾਂ ਨੂੰ ਬਿਮਾਰੀਆਂ ਵੰਡਣ ਵਾਲੇ ਪੰਜਾਬ ਦੇ ਦੁਸ਼ਮਣ ਤੇ ਵੱਡੇ ਪਾਪੀ ਗੁਨਾਹਗਾਰ ਦੱਸਦਿਆ ਕਿਹਾ ਕਿ ਮਿਲਾਵਟ ਖੋਰਾਂ ਨੂੰ ਲਾਲਚ ਦੇ ਇਨ੍ਹਾਂ ਅੰਨਾ ਕਰ ਦਿੱਤਾ ਜਿਨਾਂ ਨੂੰ ਨਜਰ ਨਹੀਂ ਆ ਰਿਹਾ ਕਿ ਜਿਹੜੇ ਖਾਣ ਪੀਣ ਵਾਲੇ ਪਦਾਰਥ ਮਿਲਾਵਟ ਕਰ ਵੇਚ ਰਹੇ ਹਾਂ ਉਹਨਾਂ ਨਾਲ ਕੈਸਰ ਵਰਗੀਆਂ ਭਿਆਨਕ ਜਾਨਲੇਵਾ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਜਾਂਦੇ ਹਨ ਜਿਸ ਦੇ ਲਈ ਸਿਹਤ ਵਿਭਾਗ ਦੇ ਅਧਿਕਾਰੀ ਪੂਰੀ ਤਰ੍ਹਾਂ ਜਿੰਮੇਵਾਰ ਹਨ ਮਿਲਾਵਟ ਖੋਰੀ ਨੂੰ ਰੋਕਣ ਲਈ ਸਿਹਤ ਵਿਭਾਗ ਦਿਖਾਵੇ ਲਈ ਦੋ ਚਾਰ ਦਿਨ ਛਾਪੇਮਾਰੀ ਕਰ ਚੈਕਿੰਗ ਕਰਦਾ ਹੈ ਫਿਰ ਇਹ ਸਾਰਾ ਸਾਲ ਜਿਉਂ ਦਾ ਤਿਉਂ ਚਲਦਾ ਰਹਿੰਦਾ ਹੈ ਜਦੋਂ ਕਿ ਖਾਣ ਪੀਣ ਵਾਲੇ ਪਦਾਰਥਾਂ ਦੀ ਵਰਤੋ ਸਾਰਾ ਸਾਲ ਹੁੰਦੀ ਹੈ ਮਾਨ ਸਰਕਾਰ ਕੁੱਝ ਕਰਨ ਦੀ ਬਜਾਏ ਸਿਰਫ ਆਪਣੀ ਰਾਜਨੀਤੀ ਚਮਕਾਉਣ ਤੇ ਲੱਗੀ ਹੋਈ ਹੈ ਇਸ ਸਰਕਾਰ ਦੇ ਸਾਰੇ ਕੰਮ ਹੋਰਡਿੰਗ ਬੋਰਡਾਂ ਤੱਕ ਹੀ ਸੀਮਤ ਰਹਿ ਗਏ। ਅੱਜ ਬੱਚਿਆਂ ਦੇ ਸਰੀਰਕ, ਮਾਨਸਿਕ, ਬੋਧਿਕ, ਵਿੱਚ ਭਾਰੀ ਕਮੀ ਆ ਰਹੀ ਹੈ, ਉੱਤੋ ਬਜਾਰਾਂ ਵਿੱਚ ਵਿਕਦੀਆਂ ਸਥੈਟਿਕ ਦਵਾਈਆਂ ਵੀ ਮਨੁੱਖੀ ਸਰੀਰਾਂ ਲਈ ਬੇ—ਹੱਦ ਘਾਤਕ ਹੈ ਅੱਜ ਖਾਣ ਪੀਣ ਵਾਲਿਆਂ ਵਸਤੂਆਂ ਨਸ਼ਿਆਂ ਨਾਲੋਂ ਵੀ ਕਈ ਗੁਨਾਹ ਵਧ ਖਤਰਨਾਕ ਤੇ ਘਾਤਕ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਿਲਾਵਟ ਖੋਰਾਂ ਅਤੇ ਸਿਹਤ ਵਿਭਾਗ ਖਿਲਾਫ ਅੱਜ ਵੀ ਨਾ ਅਵਾਜ ਚੁੱਕੀ ਤਾਂ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜਾਂ ਵਿੱਚ ਬਰਬਾਦ ਹੁੰਦੀ ਜਾਵੇਗੀ ਅਤੇ ਕੈਂਸਰ ਵਰਗੇ ਰੋਗਾਂ ਦੇ ਦੁੱਖ ਵੀ ਭੋਗਣੇ ਪੈਣਗੇ। ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਬਿਨਾਂ ਚੈਕ ਕਰਵਾਏ ਪਾਣੀ ਪੀਤਾ ਸੀ ਤਾਂ ਉਹਨਾ ਨੂੰ ਦਿੱਲੀ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਹੋਣਾ ਪੈ ਗਿਆ ਸੀ ਤਾਂ ਰੋਜਾਨਾ ਮਿਲਾਵਟੀ ਪਦਾਰਥਾਂ ਨੂੰ ਖਾਣ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਨੇਤਾ, ਮੰਤਰੀ, ਵਿਧਾਇਕ, ਲੋਕ ਸਭਾ ਮੈਬਰ ਆਦਿ ਇਨ੍ਹਾਂ ਨੂੰ ਹਰੇਕ ਖਾਣ ਪੀਣ ਵਾਲੀ ਵਸਤੂਆਂ ਚੈਕ ਕਰਵਾਏ ਮਿਲਾਵਟ ਰਹਿਤ ਸ਼ੁੱਧ ਅਸਾਨੀ ਨਾਲ ਮਿਲਦੀਆਂ ਹਨ ਪਰ ਆਮ ਲੋਕਾਂ ਨੂੰ ਅਜਿਹੀਆਂ ਸੁਵਿਧਾਵਾਂ ਨਹੀਂ ਮਿਲਦੀਆਂ ਜੇਕਰ ਮਿਲਾਵਟ ਖੋਰੀ ਤੇ ਕਾਬੂ ਪਾਇਅ ਜਾਵੇ ਤਾਂ ਨਵੇਂ ਹਸਪਤਾਲਾਂ ਖੋਲਣ ਦੀ ਵੀ ਲੋੜ ਨਾ ਪਵੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਸਬੰਧਤ ਮਿਲਾਵਟ ਖੋਰੀ, ਰਿਸ਼ਵਤ ਖੋਰੀ ਖਿਲਾਫ ਚੁੱਪ ਨਹੀਂ ਰਹਿਣਗੇ। ਇਸ ਦਾ ਵਿਰੋਧ ਹਰ ਹਾਲ ਜਾਰੀ ਰੱਖਾਂਗੇ। ਇਸ ਮੋਕੇ ਮਾਨ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਰਾਮ ਪਾਲ ਸਿੰਘ, ਕਰਮ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਯਸ਼ਕੁਮਾਰ, ਸੁਰਿੰਦਰ ਸਿੰਘ, ਅਰੁਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਜੇ ਕੁਮਾਰ, ਸਤਪਾਲ ਸਿੰਘ ਆਦਿ ਹਾਜਰ ਸਨ।

Related Post

Instagram