post

Jasbeer Singh

(Chief Editor)

Patiala News

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ੍ਰੀ ਗਨੇਸ਼ ਉਤਸਵ ਅਤੇ ਹੋਰ ਵੀ ਤਿਉਹਾਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਬੜੀ ਧੂਮ

post-img

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ੍ਰੀ ਗਨੇਸ਼ ਉਤਸਵ ਅਤੇ ਹੋਰ ਵੀ ਤਿਉਹਾਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਪਟਿਆਲਾ, 2 ਜੂਨ : ਭੋਲੇ ਬਾਬਾ ਦੇ ਸਾਵਣ ਮਹੀਨੇ ਦੇ ਵਿੱਚ ਕਾਵਰ ਸ਼ੀਵਰ ਅਤੇ ਆਉਣ ਵਾਲੇ ਵਾਰ ਤਿਉਹਾਰ ਜਿਵੇਂ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ੍ਰੀ ਗਨੇਸ਼ ਉਤਸਵ ਅਤੇ ਹੋਰ ਵੀ ਤਿਉਹਾਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਅੱਜ ਮਿਤੀ 01—06—2025 ਐਤਵਾਰ ਸ਼ਾਮ ਨੂੰ ਚੇਅਰਮੈਨ ਰਣਬੀਰ ਸਿੰਘ ਕਾਟੀ ਦੇ ਦਫਤਰ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸੁਧਾਰ ਸਭਾ ਦੇ ਅਹੁਦੇਦਾਰ ਅਤੇ ਸਾਰੇ ਮੈਂਬਰ ਲਗਭਗ ਮੌਜੂਦ ਸਨ। ਇਸ ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਕਾਵਰ ਸ਼ਿਵਰ 11—07—2025 ਤੋਂ 23—07—2025 ਤੱਕ ਲਗਾਇਆ ਜਾਵੇਗਾ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ੍ਰੀ ਗਨੇਸ਼ ਉਤਸਵ ਵੀ ਮਨਾਇਆ ਜਾਵੇਗਾ। ਇਸ ਵਿੱਚ ਪਾਸ ਕੀਤਾ ਗਿਆ ਕਾਵੜੀਆਂ ਦੀ ਸੁਵਿਧਾ ਵਾਸਤੇ ਬਰਸਾਤ ਵਿੱਚ ਰਹਿਣ ਵਾਸਤੇ ਵਾਟਰ ਪਰੂਫ ਟੈਂਟ ਲਗਾਇਆ ਜਾਵੇਗਾ, ਨਹਾਉਣ ਦਾ ਪ੍ਰਬੰਧ ਕੀਤਾ ਜਾਵੇਗਾ, ਡਾਕਟਰੀ ਸਹਾਇਤਾ ਦਿੱਤੀ ਜਾਵੇਗੀ, ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣੇ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਇਸ ਕਾਵਰ ਸ਼ਿਵਰ ਦਾ ਉਦਘਾਟਨ ਐਮ.ਐਲ.ਏ. ਸ੍ਰ. ਅਜੀਤ ਪਾਲ ਸਿੰਘ ਕੋਹਲੀ ਅਤੇ ਵਾਰਡ ਨੰਬਰ 32 ਦੇ ਐਮ.ਸੀ. ਰਣਜੀਤ ਸਿੰਘ ਚੰਡੋਕ ਵੱਲੋਂ ਕਰਵਾਇਆ ਜਾਵੇਗਾ। ਹਸੀਜਾ ਪਰਿਵਾਰ ਵਲੋਂ ਸਾਵਣ ਦੇ ਹਰੇਕ ਸੋਮਵਾਰ ਸ਼ਾਮ ਨੂੰ ਖੀਰ ਦਾ ਲੰਗਰ ਅਤੇ ਹਰ ਵੀਰਵਾਰ ਖਿਚੜੀ ਦਾ ਲੰਗਰ ਅਤੁੱਟ ਵਰਤਿਆ ਜਾਵੇਗਾ। ਬੀਤੇ ਦਿਨੀ ਸਤਨਾਮ ਹਸੀਜਾ ਦੇ ਪੁੱਤਰ ਦਵਿੰਦਰ ਹਸੀਜਾ, ਰਾਜੀਵ ਸਹੀਜਾ (ਮਨੂੰ) ਤੇ ਪਿਆਰੇ ਜੀਜ਼ੂ ਗਾਂਧੀ ਧਾਮ ਗੁਜਾਰਤ ਵਿਚੋਂ ਉਚੇਚੇ ਤੌਰ ਤੇ ਮੰਦਿਰ ਵਿੱਚ ਮੱਥਾ ਟੇਕਣ ਆਏ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਮੰਦਿਰ ਦੇ ਕੰਮ ਅਤੇ ਵਿਸ਼ਾਲ ਮੂਰਤੀ ਦੇ ਦਰਸ਼ਨ ਕਰਨ ਉਪਰੰਤ ਉਹਨਾਂ ਨੇ ਵਿਸ਼ੇਸ਼ ਸਹਿਯੋਗ 51000/— ਰੁਪਏ ਦਿੱਤੇ ਅਤੇ ਮੰਦਿਰ ਦੇ ਕੰਮ ਦੀ ਸ਼ਲਾਘਾ ਕੀਤੀ। ਇਹ ਰਾਸ਼ੀ ਭੰਡਾਰੇ ਅਤੇ ਪ੍ਰਸ਼ਾਦ ਵਾਸਤੇ ਵਰਤੀ ਜਾਵੇਗੀ।

Related Post