
ਭ੍ਰਿਸ਼ਟਾਚਾਰ ਦੇ ਵਿਰੁੱਧ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
- by Jasbeer Singh
- May 7, 2025

ਭ੍ਰਿਸ਼ਟਾਚਾਰ ਦੇ ਵਿਰੁੱਧ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ ਜਦੋਂ ਤੱਕ ਪੰਜਾਬ ਭ੍ਰਿਸ਼ਟਾਚਾਰ ਮੁਕਤ ਨਹੀਂ ਹੁੰਦਾ ਉਦੋ ਤੱਕ ਸੰਘਰਸ਼ ਨਹੀਂ ਰੁਕੇਗਾ : ਕਾਕਾ ਪਟਿਆਲਾ : ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਹਰੇਕ ਖੇਤਰ ਵਿਚੋਂ ਜੜੋਂ ਖਤਮ ਕਰਵਾਉਣ ਸਬੰਧੀ ਅਤੇ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਅਵਾਜ ਬੁਲੰਦ ਕਰ ਸੰਘਰਸ਼ ਕਰਦਾ ਆ ਰਿਹਾ ਹੈ, ਇਸ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਦੇ ਵਿਰੁੱਧ ਕੋਈ ਕਦਮ ਨਾ ਚੁੱਕੇ ਜਾਣ ਤੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਭ੍ਰਿਸ਼ਟ ਸਿਸਟਮ ਤੋਂ ਬਹੁਤ ਦੁੱਖੀ ਹਨ ਐਸੇ ਸਿਸਟਮ ਤੋਂ ਮੁਕਤੀ ਚਾਹੁੰਦੇ ਹਨ, ਭ੍ਰਿਸ਼ਟਾਚਾਰ ਰੂਪੀ ਦੈਂਤ ਇੱਕ ਕਲੰਕ ਹੈ, ਜਿਸ ਨੂੰ ਮਿਟਾਉਣਾ ਬਹੁਤ ਜਰੂਰੀ ਹੈ, ਪਰ ਸਮੇਂ—ਸਮੇਂ ਦੀਆਂ ਸਰਕਾਰਾਂ ਵੱਲੋਂ ਭ੍ਰਿਸ਼ਟਾਚਾਰ ਤੇ ਹੁਣ ਤੱਕ ਬਹਿਸ ਤੇ ਰਾਜਨੀਤੀ ਹੀ ਹੁੰਦਾ ਆਈ ਹੈ ਪਰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਲਈ ਹਲ ਕਿਸੀ ਸਰਕਾਰ ਨੇ ਨਹੀ ਕੰਢਿਆ, ਉਲਟਾ ਭ੍ਰਿਸ਼ਟਾਚਾਰੀਆਂ ਦਾ ਮਾਫੀਆ ਰਾਜ ਹੀ ਚਲ ਰਿਹਾ ਹੈ । ਅੱਜ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇਸ ਤਰ੍ਹਾਂ ਮਜਬੂਤ ਬਣ ਚੁੱਕੀਆਂ ਹਨ ਜਿਸ ਨੂੰ ਪੁੱਟਣ ਲਈ ਸਾਨੂੰ ਇੱਕ ਹੋਰ ਜੰਗ ਲੜਨ ਦੀ ਲੋੜ ਹੈ, ਭ੍ਰਿਸ਼ਟਾਚਾਰੀ ਪੰਜਾਬ ਨੂੰ ਘੁਣ ਵਾਂਗ ਅੰਦਰੋ ਅਦਰੀ ਖਾ ਰਹੇ ਹਨ ਜਿਨ੍ਹਾਂ ਕਰਕੇ ਪੰਜਾਬ ਕਰਜੇ ਦੇ ਬੋਝ ਹੇਠਾਂ ਦੱਬ ਗਿਆ ਹੈ, ਜੇਕਰ ਕੋਈ ਵੀ ਅਧਿਕਾਰ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਨੌਕਰੀ ਤੋਂ ਡਿਸਮਿਸ ਕਰਕੇ ਉਸਦੀ ਸਰਵਿਸ ਦੌਰਾਨ ਬਣਾਇਆ ਗੈਰ-ਕਾਨੂੰਨੀ ਜਾਇਦਾਦਾਂ ਨੂੰ ਤੁਰੰਤ ਜਬਤ ਕਰਕੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜ਼ੋ ਭ੍ਰਿਸ਼ਟਾਚਾਰੀਆਂ ਨੂੰ ਇੱਕ ਸੰਦੇਸ਼ ਹੋਵੇਗਾ ਹੁਣ ਅਸੀਂ ਬਚ ਨਹੀਂ ਸਕਦੇ । ਭ੍ਰਿਸ਼ਟਾਚਾਰੀਆਂ ਤੇ ਨਕੇਲ ਕਸਣਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੋਵੇਗਾ । ਉਨ੍ਹਾਂ ਕਿਹਾ ਕਿ ਖਾਲੀ ਮੁਕੱਦਮੇ ਦਰਜ ਕਰਨ ਨਾਲ ਨਹੀਂ ਸਖਤ ਕਾਨੂੰਨ ਬਣਾਕੇ ਪੰਜਾਬ ਵਿੱਚੋਂ ਲਾਗੂ ਕੀਤਾ ਜਾਵੇ ਤਾਂ ਜ਼ੋ ਤਿੰਨ ਮਹੀਨਿਆਂ ਵਿੱਚ ਇਸ ਦਾ ਫੈਸਲਾ ਕਰਕੇ ਭ੍ਰਿਸ਼ਟਾਚਾਰੀਆਂ ਨੂੰ ਉਸ ਦੀ ਸਜ਼ਾ ਸਖਤ ਤੋਂ ਸਖਤ ਮਿਲ ਸਕੇ । ਕੋਈ ਖੇਤਰ ਇਹੋ ਜਿਹਾ ਨਹੀਂ ਜਿੱਥੇ ਭ੍ਰਿਸ਼ਟਾਚਾਰ ਨਹੀਂ ਹੈ । ਅੱਜ ਭ੍ਰਿਸ਼ਟਾਚਾਰ ਹੇਠ ਤੋਂ ਲੈ ਕੇ ਉਪਰ ਤੱਕ ਫੈਲ ਚੁੱਕਾ ਹੈ ਭ੍ਰਿਸ਼ਟਾਚਾਰੀ ਆਪਣੇ ਆਹੁਦਿਆਂ ਦਾ ਇਸਤੇਮਾਲ ਕਰਕੇ ਹਰ ਗਰੀਬ ਅਮੀਰ ਵਿਅਕਤੀ ਦਾ ਸ਼ੋਸ਼ਣ ਕਰ ਰਹੇ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਭ੍ਰਿਸ਼ਟਾਚਾਰ ਮੁਕਤ ਨਹੀਂ ਹੁੰਦਾ ਉਦੋ ਤੱਕ ਸੰਘਰਸ਼ ਨਹੀਂ ਰੁਕੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਜਰਨੈਲ ਸਿੰਘ, ਧਰਮਪਾਲ, ਵਿਜੇ ਕੁਮਾਰ, ਜ਼ਸਵੀਰ ਸਿੰਘ, ਰਾਜੇਸ਼ ਕਪੂਰ, ਕੁਲਜੀਤ ਸਿੰਘ, ਜਗਤਾਰ ਸਿੰਘ, ਮਾਨ ਸਿੰਘ, ਚਰਨਜੀਤ ਚੌਹਾਨ, ਲਖਵਿਦੰਰ ਸਿੰਘ, ਸੰਤ ਸਿੰਘ, ਨੰਦ ਲਾਲ, ਸਰਵਨ ਕੁਮਾਰ, ਅਰੁਣ ਕੁਮਾਰ, ਪ੍ਰਕਾਸ਼ ਸਿੰਘ, ਸੁਖਵਿੰਦਰ ਸਿੰਘ, ਸੂਰਜ ਕੁਮਾਰ, ਬਾਲ ਮੁਕਦ ਗੌਤਮ ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.