

ਭਾਰਤ ਸਰਕਾਰ ਦੇ ਅਪ੍ਰੈਸਨ ਸਿੰਲਡ ਬਾਰੇ ਟ੍ਰੇਨਿੰਗ ਦਿੱਤੀ ਪਟਿਆਲਾ, 30 ਮਈ : ਸੰਧੂਰ ਦਾ ਬਾਰੂਦ ਬਣਾਉਣ ਵਾਲੀ ਕਰਨਲ ਕੂਰੈਸੀ ਅਤੇ ਬਿਯੁਮਕਾ ਸਿੰਘ ਦੀ ਬਹਾਦਰੀ ਨੂੰ ਯਾਦ ਕੀਤਾ। ਭਾਰਤ ਸਰਕਾਰ ਦੇ ਅਪ੍ਰੈਸਨ ਸਿੰਲਡ ਬਾਰੇ ਟ੍ਰੇਨਿੰਗ ਦਿੱਤੀ। ਪਹਿਲਗਾਮ ਦੇ ਸੰਧੂਰ ਨੂੰ ਬਾਰੂਦ ਬਣਾਕੇ, ਅੱਤਵਾਦੀਆਂ ਤੋਂ ਬਦਲਾ ਲੈਣ ਵਾਲੀ ਭਾਰਤ ਮਾਂ ਦੀ ਬੇਟੀ ਕਰਨਲ ਸੋਫੀਆ ਕੂਰੈਸੀ ਵਿੰਗ ਕਮਾਂਡਰ ਬਿਯੁਮੀਕਾ ਸਿੰਘ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਡੀ ਏ ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਸਿਵਲ ਡਿਫੈਂਸ ਵੰਲਟੀਅਰ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਅਜੀਤ ਕੌਰ ਵੱਲੋਂ ਯਾਦ ਕੀਤਾ ਗਿਆ ਜਿਨ੍ਹਾਂ ਨੇ ਉਜਾੜੇ ਸੰਧੂਰ ਦਾ ਬਦਲਾ, ਸੈਂਕੜੇ ਅੱਤਵਾਦੀਆਂ ਨੂੰ ਮਾਰਕੇ ਦੇਸ਼ ਦਾ ਸਨਮਾਨ ਵਧਾਇਆ, ਇਹ ਵਿਚਾਰ ਪ੍ਰਿੰਸੀਪਲ ਸ਼੍ਰੀ ਮਨੋਜ਼ ਸ਼ਰਮਾ, ਪੁਲਿਸ ਸਬ ਇੰਸਪੈਕਟਰ ਅਜੀਤ ਕੌਰ ਅਤੇ ਸਿਵਲ ਡਿਫੈਂਸ ਵੰਲਟੀਅਰ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਅੰਦਰ ਦੇਸ਼ ਭਗਤੀ, ਸੇਲਫ ਡਿਫੈਂਸ, ਸਿਵਲ ਡਿਫੈਂਸ ਅਤੇ ਰਾਸ਼ਟਰੀ ਡਿਫੈਂਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੰਗਾਂ ਅਤੇ ਆਪਦਾਵਾਂ ਸਮੇਂ ਨਾਗਰਿਕਾਂ ਨੂੰ ਬਚਾਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੇ ਮਿਸ਼ਨ ਅਪ੍ਰੈਸਨ ਸਿਲਡ ਅਧੀਨ ਦੇਸ਼ ਦੇ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ, ਜ਼ਿਲਾ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਦੇ ਵੰਲਟੀਅਰਾਂ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਡੀ ਏ ਵੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਆਵਾਜਾਈ ਨਿਯਮਾਂ ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਨ, ਨਸ਼ਿਆਂ, ਅਪਰਾਧਾਂ ਅਤੇ ਕਿਡਨੈਪਿੰਗ, ਸਾਈਬਰ ਅਪਰਾਧਾਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ। ਸਬ ਇੰਸਪੈਕਟਰ ਅਜੀਤ ਕੌਰ, ਇੰਚਾਰਜ ਜ਼ਿਲਾ ਆਵਾਜਾਈ ਸਿੱਖਿਆ ਸੈਲ ਪਟਿਆਲਾ ਵਲੋਂ ਵਿਦਿਆਰਥੀਆਂ ਨੂੰ ਸਬੰਧਤ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਮਝਾਇਆ ਕਿ ਅਣਗਹਿਲੀ, ਲਾਪਰਵਾਹੀ, ਕਾਹਲੀ, ਤੇਜ਼ੀ ਅਤੇ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਉਲੰਘਣਾ ਅਤੇ ਲਾਲਚ ਕਰਨ ਵਾਲੇ ਮੁਸੀਬਤਾਂ ਵਿੱਚ ਫ਼ਸਦੇ ਹਨ। ਆਪਣੇ ਉਜਵੱਲ ਭਵਿੱਖ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ, ਅਤੇ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਵਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਜੰਗਾਂ ਅਤੇ ਆਪਦਾਵਾਂ ਸਮੇਂ ਬਚਣ ਬਚਾਉਣ ਬਾਰੇ ਟ੍ਰੇਨਿੰਗ ਦਿੱਤੀ ਅਤੇ ਦੱਸਿਆ ਕਿ ਦੁਨੀਆ ਵਿੱਚ ਚਲ ਰਹੇ ਜੰਗੀ ਤਣਾਅ ਅਤੇ ਵੱਧ ਰਹੀਆਂ ਆਪਦਾਵਾਂ ਨੂੰ ਦੇਖਕੇ ਹੋਏ, ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਿਵਲ ਡਿਫੈਸ ਦੇ ਵੰਲਟੀਅਰ ਤਿਆਰ ਕਰਕੇ, ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ, ਅਭਿਆਸ, ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਪ੍ਰਿੰਸੀਪਲ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੰਗੇ, ਜੁਮੇਵਾਰ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਵਾਂਗ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਵਾਤਾਵਰਨ ਦੀ ਸੁਰੱਖਿਆ, ਬਚਾਉ, ਮਦਦ ਕਰਨ ਲਈ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ ਹੈ। ਵਿਦਿਆਰਥੀਆਂ ਨੇ ਅਪ੍ਰੈਸਨ ਸੰਧੂਰ ਦੀ ਸਫਲਤਾ ਲਈ ਕਰਨਲ ਸੋਫੀਆ ਕੂਰੈਸੀ ਅਤੇ ਵਿੰਗ ਕਮਾਂਡਰ ਬਿਯੂਮੀਕਾ ਸਿੰਘ ਨੂੰ ਭਾਰਤ ਦੇ ਬੱਬਰ ਸ਼ੇਰਾਂ ਦਾ ਸਨਮਾਨ ਦਿੱਤਾ। ਪ੍ਰਿੰਸੀਪਲ, ਅਧਿਆਪਕਾਂ ਅਤੇ ਆਏ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਮੇਂ ਦੇਸ਼, ਸਮਾਜ, ਘਰ ਪਰਿਵਾਰਾਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਦੀ ਜ਼ਰੂਰਤ ਹੈ ਜਿਸ ਹਿੱਤ ਉਹ ਆਪਣੇ ਦੇਸ਼, ਸਮਾਜ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ, ਖੁਸ਼ਹਾਲੀ ਉਨਤੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।