
90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਕੀਤਾ ਸਨਮਾਨਤ
- by Jasbeer Singh
- May 30, 2025

90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਕੀਤਾ ਸਨਮਾਨਤ ਪਾਤੜਾਂ, 30 ਮਈ : ਪਬਲਿਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਕਰਾਲਾ ਭਾਈਕਾ ਵਿਖੇ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਅਤੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਨਮਾਨਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁਖਚੈਨ ਸਿੰਘ ਪਾਪੜਾ ਏ ਡੀ ਸੀ (ਵਿਕਾਸ) ਸੰਗਰੂਰ ਵੱਲੋਂ ਸਿਰਕਤ ਕੀਤੀ ਗਈ ।ਏ. ਡੀ. ਸੀ. ਵੱਲੋਂ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਸਬੋਧਨ ਕਰਦਿਆਂ ਕਿਹਾ ਕਿ ਵਧੀਆ ਪੜਾਈ ਕਰਕੇ ਹਰ ਮੰਜਿ਼ਲ ਤੇ ਪੁੱਜਿਆ ਜਾ ਸਕਦਾ ਹੈ ਕਿਉਕਿ ਪੜਾਈ ਹੀ ਅਜਿਹਾ ਰਸਤਾ ਹੈ ਜਿਹੜਾ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਰਾਸ਼ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਪੜਨ ਲਈ ਵੱਡਾ ਛੋਟਾ ਸਕੂਲ ਜਾਂ ਪੈਸਾ ਅਹਿਮ ਨਹੀਂ ਬਲਕਿ ਬਾਰਵੀਂ ਤੋਂ ਬਾਅਦ ਚਾਰ ਸਾਲ ਸਖ਼ਤ ਮਿਹਨਤ ਅਹਿਮ ਭੂਮਿਕਾ ਨਿਭਾਉਂਦੀ ਹੈ, ਇਹ ਗ਼ਰੀਬ ਅਤੇ ਅਮੀਰ ਹਰ ਵਿਦਿਆਰਥੀ ਘਰੇਂ ਬੈਠ ਕੇ ਵੀ ਕਰ ਸਕਦਾ ਹੈ।ਉਨਾਂ ਕਿਹਾ ਕਿ ਜਿਹੜਾ ਵਿਦਿਆਰਥੀ ਇਹ ਚਾਰ ਸਾਲ ਵਿਆਹ ਸਮਾਗਮ ਅਤੇ ਹੋਰ ਐਸ਼ੋ ਅਰਾਮ ਤਿਆਗ ਕੇ ਦਿਨ ਰਾਤ ਮਿਹਨਤ ਨਾਲ ਪੜਾਈ ਕਰਦਾ ਰਿਹਾ,ਉਸਨੂੰ ਮਿਥੇ ਟੀਚੇ ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ। ਏ. ਡੀ. ਸੀ. ਪਾਪੜਾ ਨੇ ਕਿਹਾ ਉਹ ਖੁਦ ਪਿੰਡ ਦੇ ਸਰਕਾਰੀ ਸਕੂਲ ਚੋਂ ਪੜ ਕੇ ਇਸ ਅਹੁਦੇ ਤੇ ਪਹੁੰਚੇ ਹਨ ਅਤੇ ਇਹ ਉਨ੍ਹਾਂ ਦੀ ਸੱਤਵੀਂ ਸਰਕਾਰੀ ਨੌਕਰੀ ਹੈ.ਇਸ ਲਈ ਹਰ ਬੱਚੇ ਨੂੰ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ, ਇਹ ਜੀਵਨ ਪੱਧਰ ਉੱਚਾ ਚੁੱਕਦੇ ਹੋਏ ਗ਼ਰੀਬੀ ਦੀਆਂ ਜੰਜੀਰਾਂ ਤੋੜਦੀ ਹੈ.ਉਨਾਂ ਨੇ ਬਾਰਵੀਂ ਜਮਾਤ ਦੀ ਸੰਦੀਪ ਕੌਰ ਵੱਲੋਂ 95 ਜਸਪ੍ਰੀਤ ਕੌਰ 93 ਤਰਨਜੀਤ ਕੌਰ 91 ਫ਼ੀਸਦੀ ਅੰਕ ਹਾਸਲ ਕਰਨ ਅਤੇ ਦਸਵੀਂ ਦੀ ਮੁਸਕਾਨਪ੍ਰੀਤ ਕੌਰ,ਸਨੇਹਪ੍ਰੀਤ ਕੌਰ,ਜੈਸਮੀਨ ਕੌਰ,ਰਾਜਦੀਪ ਕੌਰ ਵੱਲੋਂ ਅਵੱਲ ਆਉਣ ਵਧਾਈ ਦਿੰਦਿਆਂ ਉਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ. ਇਸ ਮੌਕੇ ਪ੍ਰਿੰਸੀਪਲ ਗੁਰਦੀਪ ਕੌਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਭੈ ਸਿੰਘ ਖ਼ਾਲਸਾ,ਪੱਤਰਕਾਰ ਸੁਖਦੀਪ ਸਿੰਘ ਮਾਨ,ਅਵਤਾਰ ਸਿੰਘ ਪਟਵਾਰ,ਰਾਜ ਕੁਮਾਰ ਗਰਗ,ਮਿੱਠੂ ਸਿੰਘ,ਸਿਮਰਨਜੀਤ ਸਿੰਘ ਸਿਮਲਾ, ਗੁਰਮੇਲ ਸਿੰਘ,ਡਾ. ਦਰਬਾਰਾ ਸਿੰਘ, ਸੁਖਦੇਵ ਸਿੰਘ ਫੌਜੀ, ਹਰਜੀਤ ਸਿੰਘ,ਸੁਰੇਸ਼ ਕੁਮਾਰ, ਅਜੀਤ ਸਿੰਘ,ਜਗਤਾਰ ਸਿੰਘ ਤੋਂ ਇਲਾਵਾ ਅਧਿਆਪਕ ਪਰਦੀਪ ਕੌਰ,ਗੁਰਸੇਵਕ ਕੌਰ, ਸੁਖਵੀਰ ਕੌਰ,ਰਮਨਦੀਪ ਕੌਰ,ਗੁਰਪ੍ਰੀਤ ਕੌਰ ,ਕਿਰਨਪ੍ਰੀਤ ਕੌਰ,ਗੁਰਦੀਪ ਕੌਰ ਸਮੇਤ ਹੋਰ ਪਤਵੰਤੇ, ਬੱਚਿਆ ਦੇ ਮਾਪੇ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.