go to login
post

Jasbeer Singh

(Chief Editor)

Patiala News

ਕਿਸਾਨ ਸ਼ੁਭਕਰਨ ਸਿੰਘ ਮੌਤ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੇ ਜੁਆਇੰਟ ਆਪਰੇਸਨ ਦਾ ਨਤੀਜਾ: ਹਰਿੰਦਰਪਾਲ ਚੰਦੂਮਾਜਰਾ

post-img

ਪਟਿਆਲਾ, 24 ਮਾਰਚ (ਜਸਬੀਰ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਸੁਭਕਰਨ ਸਿੰਘ ਦੀ ਮੌਤ ਪੰਜਾਬ ਅਤੇ ਹਰਿਆਣਾ ਸਰਕਰਾਂ ਦੇ ਜੁਆਇੰਟ ਆਪਰੇਸ਼ਨ ਦਾ ਨਤੀਜਾ ਸੀ। ਉਹ ਇਥੇ ਰਣਬੀਰ ਸਿੰਘ ਪੂਨੀਆ ਨੂੰ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਇਸ ਗੱਲ ਪੁਰੀ ਤਰ੍ਹਾਂ ਆਨ ਰਿਕਾਰਡ ਹੈ ਇਸ ਲਈ ਕਾਂਗਰਸ ਸਮੇਤ ਬਾਕੀ ਵਿਰੋਧੀ ਧਿਰਾਂ ਨੂੰ ਹਰਿਅਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਇੱਕ ਵਾਰ ਵੀ ਦਿੱਲੀ ਨਾ ਜਾਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਘੁਟਾਲੇ ਲਈ ਦਿੱਲੀ ਵਿਚ ਡੇਰਾ ਲਗਾ ਕੇ ਬੈਠਾ ਹੈ। ਉਨ੍ਹਾਂ ਕਿ ਭਗਵੰਤ ਮਾਨ ਨੂੰ ਨਾ ਤਾਂ ਇਸ ਤੋਂ ਪਹਿਲਾਂ ਆਰ.ਡੀ.ਐਫ, ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ, ਚੰਡੀਗੜ੍ਹ ਵਿਖੇ ਮੁਲਾਜਮਾਂ ਦਾ ਯੂ.ਟੀ ਕੇਡਰ ਬਣਾਉਣਾ, ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜੇ, ਗੜੇ ਮਾਰੀ, ਚਾਈਨਿਜ਼ ਵਾਇਰਸ ਸਮੇਤ ਬਾਕੀ ਫਸਲਾਂ ਦੇ ਮੁਆਵਜੇ ਨੂੰ ਲੈ ਕੇ ਮੁੱਖ ਮੰਤਰੀ ਨੇ ਦਿੱਲੀ ਜਾਣਾ ਤਾਂ ਦੂਰ ਕੇਂਦਰ ਨੂੰ ਪੱਤਰ ਤੱਕ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਦੇ ਜਿਲੇ ਅਤੇ ਆਬਕਾਰੀ ਮੰਤਰੀ ਦੇ ਹਲਕੇ ਵਿਚ ਲੋਕ ਜਹਿਰੀਲੀ ਸ਼ਰਾਬ ਨਾਲ ਮਰ ਰਹੇ ਹਨ ਅਤੇ ਪਰ ਮੁੱਖ ਮੰਤਰੀ ਉਨ੍ਹਾਂ ਦਾ ਸਾਰ ਤੱਕ ਨਹੀਂ ਲੈ ਰਹੇ। ਇਸ ਮੌਕੇ ਜਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਪ੍ਰੋ. ਚੰਦੂਮਾਜਰਾ ਦੇ ਓ.ਐਸ.ਡੀ. ਜਗਜੀਤ ਸਿੰਘ ਕੋਹਲੀ, ਖੁਸ਼ਵੰਤ ਸਿੰਘ ਢਿੱਲੋਂ, ਕੁਲਦੀਪ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਸਮਸਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਜਗਜੀਤ ਸਿੰਘ ਕੌਲੀ, ਮੋਹਨ ਸਿੰਘ ਮਹਿਮੂਦਪੁਰ, ਬਲਵਿੰਦਰ ਸਿੰਘ ਮਹਿਮੂਦਪੁਰ, ਜਸਵੀਰ ਸਿੰਘ ਮਿੱਠੂਮਾਜਰਾ, ਜਤਿੰਦਰ ਸਿੰਘ ਮਹੱਬਤਪੁਰ, ਬੀਬੀ ਬਲਬੀਰ ਕੌਰ ਘੁੰਮਣ, ਗੁਰਬਾਜ ਸਿੰਘ ਪਨੋਦੀਆ, ਅਮਰੀਕ ਸਿੰਘ ਹਸਨਪੁਰ, ਸੁਰਜੀਤ ਸਿੰਘ ਹਸਨਪੁਰ, ਭਜਨ ਸਿੰਘ ਮੁਹੱਬਤਪੁਰ, ਬਿੱਕਰ ਸਿੰਘ ਚੀਮਾ ਪਨੋਦੀਆ, ਦਲਜੀਤ ਸਿੰਘ ਦੋਣ ਕਲਾਂ, ਤੀਰਥ ਸਿੰਘ ਦੋਣਕਲਾਂ, ਕਮਲਜੀਤ ਸਿੰਘ ਦੋਣ ਕਲਾਂ, ਬਲਕਾਰ ਸਿੰਘ ਸਰਪੰਚ ਅਤੇ ਬੱਬਲ ਸਿੰਘ ਸਰਪੰਚ ਧਰੇੜੀ ਆਦਿ ਵੀ ਹਾਜ਼ਰ ਸਨ।        

Related Post