ਆਟੇ ਰਿਕਸ਼ਾ ਦੇ ਡਰਾਇਵਰ ਦਾ ਨਾਮ, ਮੋਬਾਇਲ ਨੰਬਰ ਅਤੇ ਰਿਕਸ਼ਾ ਦਾ ਰਜਿਸਟਰੇਸ਼ਨ ਨੰਬਰ ਜਰੂਰ ਲਿਖਿਆ ਹੋਵੇ :ਡੀ.ਐਸ.ਪੀ. ਕਰਨੈਲ
- by Jasbeer Singh
- March 24, 2024
ਪਟਿਆਲਾ, 24 ਮਾਰਚ (ਜਸਬੀਰ) : ਐਸ.ਐਸ.ਪੀ. ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ.ਐਸ.ਪੀ. ਟਰੈਫਿਕ ਕਰਨੈਲ ਸਿੰਘ ਨੇ ਪਟਿਆਲਾ ਜਿਲੇ ਵਿੱਚ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ। ਜੋ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਯੂਨੀਅਨਾਂ ਦੇ ਪ੍ਰਧਾਨਾਂ ਵੱਲੋ ਇਹ ਵਿਸ਼ਵਾਸ਼ ਦਵਾਇਆ ਗਿਆ ਕਿ ਪਟਿਆਲਾ ਸ਼ਹਿਰ ਵਿੱਚ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਗਲਤ ਤਰੀਕੇ ਨਾਲ ਪਾਰਕ ਨਹੀ ਕੀਤੇ ਜਾਣਗੇ ਅਤੇ ਸਵਾਰੀਆਂ ਨੂੰ ਉਤਾਰਣ ਜਾ ਚੜਾਉਣ ਸਮੇਂ ਖਾਸ ਧਿਆਨ ਰਖਿਆਂ ਜਾਵੇਗਾ ਕਿ ਬਾਕੀ ਚੱਲ ਰਹੀ ਟ੍ਰੈਫਿਕ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋ ਇਲਾਵਾ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਹਦਾਇਤ ਕੀਤੀ ਗਈ ਕਿ ਹਰ ਇੱਕ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਪਰ ਉਸ ਦੇ ਡਰਾਇਵਰ ਦਾ ਨਾਮ, ਮੋਬਾਇਲ ਨੰਬਰ ਅਤੇ ਰਿਕਸ਼ਾ ਦਾ ਰਜਿਸਟਰੇਸ਼ਨ ਨੰਬਰ ਜਰੂਰ ਲਿਖਿਆਂ ਹੋਵੇ ਅਤੇ ਇਸ ਦਾ ਰਿਕਾਰਡ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਯੂਨੀਅਨ ਦੇ ਦਫਤਰ ਵਿੱਚ ਰਖਿਆ ਜਾਵੇਗਾ। ਇਸ ਤੋ ਇਲਾਵਾ ਪਟਿਆਲਾ ਸ਼ਹਿਰ ਤੋ ਬਾਹਰੋ ਆ ਰਹੇ ਵਿਅਕਤੀਆਂ ਪਾਸੋ ਆਟੋ ਰਿਕਸ਼ਾ ਅਤੇ ਈ-ਰਿਕਸ਼ਾਂ ਵੱਲੋ ਆਪਣੀ ਮਨਮਰਜੀ ਨਾਲ ਕਿਰਾਇਆ ਵਸੂਲਣ ਦੀਆਂ ਸ਼ਿਕਾਇਤਾਂ ਮਿਲੀਆਂ ਹੋਈਆਂ ਸਨ। ਜਿਸ ਸਬੰਧੀ ਵੀ ਪ੍ਰਧਾਨ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਤੋਂ ਸਫਰ ਦੇ ਹਿਸਾਬ ਨਾਲ ਬਣਦਾ ਕਿਰਾਇਆਂ ਹੀ ਵਸੂਲ ਕੀਤਾ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨ ਨਾਂ ਆ ਸਕੇ।

