ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵਲੋਂ ਵਿਸ਼ਵ ਰੰਗਮੰਚ ਦਿਵਸ ਮਨਾਇਆ
- by Jasbeer Singh
- March 28, 2024
ਪਟਿਆਲਾ, 28 ਮਾਰਚ (ਜਸਬੀਰ)-ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵਲੋਂ 63ਵਾਂ ਵਿਸ਼ਵ ਰੰਗਮੰਚ ਦਿਵਸ ਸਮਾਗਮ ਕਾਲੀਦਾਸ ਆਡੀਟੋਰੀਅਮ ਭਾਸ਼ਾ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਕਰਵਾਏ ਜਾ ਰਹੇ ਨਾਟਕ, ਵਿਚਾਰ ਗੋਸ਼ਠੀ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿਚ ਰੰਗਮੰਚ ਦੇ ਬਾਬਾ ਬੋਹੜ ਪਦਮਸ਼੍ਰੀ ਪ੍ਰਾਣ ਸੱਭਰਵਾਲ, ਉਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫਸਰ ਰਵਿੰਦਰ ਸ਼ਰਮਾ, ਉਘੇ ਸਮਾਜ ਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਤੇ ਹਰਭਜਨ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਵਿਨੋਦ ਕੌਸ਼ਲ ਪ੍ਰਧਾਨ ਥੀਏਟਰ ਫੋਰਮ ਪਟਿਆਲਾ ਅਤੇ ਸੀਨੀਅਰ ਰੰਗਕਰਮੀ ਮੋਹਨ ਕੰਬੋਜ ਸ਼ਾਮਲ ਸਨ। ਸਮਾਗਮ ਦੌਰਾਨ ਜੋਗਾ ਸਿੰਘ ਦੇ ਨਿਰਦੇਸ਼ਨ ਹੇਠ ਨਾਟਕ ‘ਕੋਈ ਹੈ ਜਵਾਬ’ ਦਾ ਮੰਚਨ ਵੀ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਆਪਣੇ ਆਪਣੇ ਰੋਲ ਬਾਖੂਬੀ ਨਿਭਾਏ ਅਤੇ ਪਿਠਵਰਤੀ ਗਾਇਕ ਕਮਲਜੀਤ ਟਿੰਮੀ ਦੀ ਦਿਲਟੁੰਬਵੀ ਦਿਲਕਸ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਸ਼ਿਆਂ ’ਤੇ ਆਧਾਰਿਤ ਨਾਟਕ ਆਪਣਾ ਪ੍ਰਭਾਵ ਛੱਡਣ ਵਿਚ ਕਾਫੀ ਸਫਲ ਰਿਹਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੰਗਮੰਚ ਵਿਭਾਗ ਦੇ ਸਾਬਕਾ ਮੁਖੀ ਯੋਗੇਸ ਗੰਭੀਰ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਰੰਗਮੰਚ ਕਰਮੀਆਂ ਦੇ ਭਵਿੱਖ ਲਈ ਚਿੰਤਾ ਕਰਦਿਆਂ ਸਰਕਾਰ ਵਲੋਂ ਪਹਿਲਕਦਮੀ ਕਰਨ ’ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਨੇ ਜਿੱਥੇ ਰੰਗਮੰਚ ਦੀ ਵਧਦੀ ਲੋਕਪਿ੍ਰਅਤਾ ਤੇ ਖੁਸੀ ਦਾ ਪ੍ਰਗਟਾਵਾ ਕੀਤਾ ਉਥੇ ਖਤਮ ਹੋ ਰਹੀਆਂ ਰੰਗਮੰਚੀ ਵਿਧਾਵਾਂ ਤੇ ਚਿੰਤਾਂ ਜਤਾਈ। ਮੰਚ ਸੰਚਾਲਨ ਦੇ ਫਰਜ ਫੋਰਮ ਦੇ ਸਕੱਤਰ ਜਨਰਲ ਗੁਰਨੇਕ ਭੱਟੀ ਨੇ ਬਾਖੂਬੀ ਨਿਭਾਏ। ਇਸ ਮੌਕੇ ਸਾਹੀ ਸਹਿਰ ਦੇ ਸਮੂਹ ਰੰਗਕਰਮੀ ਅਤੇ ਕਲਾ ਪ੍ਰੇਮੀ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.