

ਪਟਿਆਲਾ, 4 ਅਪ੍ਰੈਲ (ਜਸਬੀਰ)-ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸਿੱਖ ਸਮਾਜ ਤੋਂ ਬਹੁਤ ਹੀ ਤਿੱਖੇ ਨੌਜਵਾਨ ਆਗੂ ਤਰਨਪਾਲ ਸਿੰਘ ਕੋਹਲੀ ਨੇ ਆਪਣੇ ਸਾਥੀਆਂ ਸਮੇਤ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦਾ ਪ੍ਰਭਾਵ ਅਤੇ ਸੈਨਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਿਵ ਸੈਨਾ ਹਿੰਦੁਸਤਾਨ ਵਿਚ ਸ਼ਾਮਲ ਹੋ ਗਏ। ਪਵਨ ਗੁਪਤਾ ਨੇ ਤਰਨਪਾਲ ਸਿੰਘ ਕੋਹਲੀ ਨੂੰ ਪਾਰਟੀ ਦਾ ਭਗਵਾ ਪਟਕਾ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਤਰਨਪਾਲ ਸਿੰਘ ਕੋਹਲੀ ਨੂੰ ਜ਼ਿਲਾ ਪਟਿਆਲਾ ਇਕਾਈ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਤਰਫੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਸਲਾਹਕਾਰ ਹੇਮਰਾਜ ਗੋਇਲ, ਪਾਰਟੀ ਦੇ ਯੂਥ ਵਿੰਗ ਦੇ ਪੰਜਾਬ ਇੰਚਾਰਜ ਅਮਰਜੀਤ ਸਿੰਘ ਬੰਟੀ, ਪੰਜਾਬ ਜ਼ਿਲਾ ਇੰਚਾਰਜ ਪਟਿਆਲਾ ਦੇ ਉਪ ਪ੍ਰਧਾਨ ਸ਼ਮਾ ਕਾਂਤ ਪਾਂਡੇ, ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਆਈ. ਟੀ. ਸ਼ਾਖਾ, ਐਡਵੋਕੇਟ ਪੰਕਜ ਗੌੜ, ਪੰਜਾਬ ਪ੍ਰਧਾਨ ਹਿੰਦੁਸਤਾਨ ਐਡਵੋਕੇਟ ਲੀਗਲ ਸੈਨਾ, ਨੰਦਲਾਲ ਜ਼ਿਲਾ ਮੀਤ ਪ੍ਰਧਾਨ ਪਟਿਆਲਾ ਅਤੇ ਵੱਡੀ ਗਿਣਤੀ ਵਿਚ ਤਰਨਪਾਲ ਸਿੰਘ ਕੋਹਲੀ ਦੇ ਸਮਰਥਕ ਵੀ ਹਾਜ਼ਰ ਸਨ।