ਪਟਿਆਲਾ ਪੁਲਸ ਵਲੋ ਇਰਾਦਾ ਕਤਲ ਅਤੇ ਲੁਟੇਰਾ ਗਿਰੋਹ ਦੇ 10 ਮੈਂਬਰ ਗਿ੍ਰਫ਼ਤਾਰ : ਐਸ. ਪੀ. ਸਿਟੀ
- by Jasbeer Singh
- April 4, 2024
ਪਟਿਆਲਾ, 4 ਅਪ੍ਰੈਲ (ਜਸਬੀਰ)-ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ. ਸ਼ਮਿੰਦਰ ਸਿੰਘ, ਥਾਣਾ ਅਰਬਨ ਐਸਟੇਟ ਦੀ ਪੁਲਸ ਨੇ ਐਸ. ਐਚ. ਓ. ਅਮਨਦੀਪ ਸਿੰਘ ਬਰਾੜ ਅਤੇ ਅਨਾਜ ਮੰਡੀ ਪੁਲਸ ਦੇ ਐਸ. ਐਚ. ਓ. ਗੁਰਮੀਤ ਸਿੰਘ ਦੀ ਅਗਵਾਈ ਹੇਠ ਇਰਾਦਾ ਕਤਲ ਤੇ ਲੁਟੇਰਾ ਗਿਰੋਹ ਦੇ 10 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਐਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ. ਐਸ. ਪੀ. ਸਿਟੀ-2 ਜੰਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਰਾਦਾ ਕਤਲ ਦੀ ਵਾਰਦਾਤ ’ਚ ਸ਼ਾਮਲ ਰਾਜਵਿੰਦਰ ਸਿੰਘ ਉਰਫ਼ ਰਾਜਾ ਬਾਕਸਰ, ਹਰਪ੍ਰੀਤ ਸਿੰਘ ਉਰਫ਼ ਸੰਨੀ ਉਰਫ ਚੀਮਾ, ਸਾਜਨ ਉਰਫ ਕੈਬੀ, ਜੋਨੀ ਸਿੰਘ, ਸੂਰਜ ਅਤੇ ਗੋਰਵ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਦੁਜੇ ਕੇਸ ਵਿੱਚ ਲੁਟੇਰਾ ਗਿਰੋਹ ਦੇ ਮੈਂਬਰਾਂ ’ਚ ਹਰਪ੍ਰੀਤ ਸਿੰਘ ਉਰਫ ਮੱਖਣ, ਸੰਦੀਪ ਸਿੰਘ ਉਰਫ ਸਨੀ , ਸੋਨੂੰ ਅਤੇ ਪਾਰਸ ਕੁਮਾਰ ਉਰਫ ਘੋੜਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ 2 ਪਿਸਟਲ .32 ਬੋਰ ਸਮੇਤ 9 ਕਾਰਤੂਸ ਅਤੇ ਮਾਰੂ ਤੇਜਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਲੰਘੀ 22 ਮਾਰਚ ਨੂੰ ਪਿੰਡ ਰਸੂਲਪੁਰ ਸੈਦਾ ਨੇੜੇ ਪ੍ਰਾਇਮਰੀ ਸਕੂਲ ਪਾਸ 40-50 ਨੌਜਵਾਨ ਹੁੱਲੜਬਾਜੀ ਕਰ ਰਹੇ ਸਨ, ਜਿਨ੍ਹਾਂ ਨੂੰ ਗਿ੍ਰਫਤਾਰ ਕਰਨ ਸਮੇਂ ਸਿਪਾਹੀ ਗੁਰਪ੍ਰੀਤ ਸਿੰਘ ਦੀ ਸੱਜੀ ਲੱਤ ਟੁੱਟਣ ਕਾਰਨ ਉਹ ਜਖਮੀ ਹੋ ਗਏ ਸਨ। ਇਸ ਮਾਮਲੇ ’ਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੇ ਫੋਕਲ ਪੁਆਇਟ ਏਰੀਆਂ ’ਚੋਂ ਰਾਜਵਿੰਦਰ ਸਿੰਘ ਉਰਫ ਰਾਜਾ ਬੌਕਸਰ, ਹਰਪ੍ਰੀਤ ਸਿੰਘ ਉਰਫ ਸਨੀ ਉਰਫ ਚੀਮਾ, ਸਾਜਨ ਉਰਫ ਕੈਬੀ, ਜੋਨੀ ਸਿੰਘ, ਸੂਰਜ, ਗੋਰਵ ਸਿੰਘ ਪੁੱਤਰ ਧਰਮਿੰਦਰ ਸਿੰਘ ਨੂੰ ਫੋਕਲ ਪੁਆਇੰਟ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਵੀ ਮਾਰੂ ਤੇਜਧਾਰ ਹਥਿਆਰ ਬਰਾਮਦ ਹੋਏ ਹਨ ਇਸ ਕੇਸ ਵਿੱਚ ਪਹਿਲਾ 8 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਜੋ ਕਿ ਉਸੇ ਦਿਨ ਹੀ ਇਰਾਦਾ ਕਤਲ ਕੇਸ ਵਿੱਚ ਜਮਾਨਤ ’ਤੇ ਪਟਿਆਲਾ ਜੇਲ ਵਿੱਚੋਂ ਬਾਹਰ ਆਇਆ ਸੀ, ਜਿਨ੍ਹਾਂ ਤੋਂ 2 ਕਿ੍ਰਪਾਨਾ, 2 ਬੇਸਵਾਲ ਅਤੇ 2 ਡੰਡੇ ਬਰਾਮਦ ਕੀਤੇ ਗਏ ਹਨ। ਹੁਣ ਤੱਕ ਇਸ ਕੇਸ ਵਿੱਚ ਕੁਲ 14 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ। ਐਸ. ਪੀ. ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਲੁਟੇਰਾ ਗਿਰੋਹ ਦੇ 4 ਮੈਬਰਾਂ ਨੂੰ ਡੀ. ਸੀ. ਡਬਲਊ. ਪੁੱਲ ਦੇ ਥੱਲੇ ਤੋ ਹਰਪ੍ਰੀਤ ਸਿੰਘ ਉਰਫ ਮੱਖਣ, ਸੰਦੀਪ ਸਿੰਘ ਉਰਫ ਸੰਨੀ, ਸੋਨੂੰ ਅਤੇ ਪਾਰਸ ਕੁਮਾਰ ਉਰਫ ਘੋੜਾ ਨੂੰ ਅਸਲਾ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋਕੇ ਲੁੱਟਖੋਹ ਕਰਨ ਲਈ ਡਕੈਤੀ ਮਾਰਨ ਦੀ ਯੋਜਨਾ ਬਣਾਉਦਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਅਰਬਨ ਐਸਟੇਟ ਵਿਖੇ ਦਰਜ ਕੇਸ ਵਿਚ ਉਕਤ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਤੋਂ 2 ਪਿਸਟਲ 32 ਬੋਰ ਸਮੇਤ 09 ਰੋਦ ਅਤੇ 2 ਕਿ੍ਰਪਾਨਾ ਬਰਾਮਦ ਹੋਈਆਂ ਹਨ। ਉਕਤ ਵਿਅਕਤੀਆਂ ਖਿਲਾਫ ਪਹਿਲਾ ਵੀ ਕੇਸ ਦਰਜ ਹਨ ਜੋ ਜੇਲ ਵਿੱਚ ਰਹਿ ਚੁੱਕੇ ਹਨ।ਐਸ. ਪੀ. ਸਰਫਰਾਜ ਆਲਮ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਉਪਰੋਕਤ ਵੱਖ-ਵੱਖ ਕੇਸਾਂ ਵਿੱਚ ਗਿ੍ਰਫਤਾਰ ਕੀਤੇ ਸਾਰੇ ਵਿਅਕਤੀਆਂ ਦਾ ਕਰੀਮੀਨਲ ਪਿਛੋਕੜ ਹੈ ਜਿੰਨ੍ਹਾ ਦੇ ਖਿਲਾਫ ,ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਐਨ.ਡੀ.ਪੀ.ਐਸ.ਐਕਟ ਅਤੇ ਹੋਰ ਜੁਰਮਾ ਆਦਿ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਇਹ ਗਿ੍ਰਫਤਾਰ ਹੋਕੇ ਜੇਲ ਵੀ ਜਾ ਚੁੱਕੇ ਹਨ, ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ. ਐਸ. ਪੀ. ਜੰਗਜੀਤ ਸਿੰਘ ਰੰਧਾਵਾ, ਸੀ. ਆਈ. ਏ. ਇੰਚਾਰਜ ਇੰਸ. ਸ਼ਮਿੰਦਰ ਸਿੰਘ, ਥਾਣਾ ਅਰਬਨ ਐਸਟੇਟ ਦੇ ਐਸ. ਐਚ. ਓ. ਅਮਨਦੀਪ ਸਿੰਘ ਬਰਾੜ, ਥਾਣਾ ਅਨਾਜ ਮੰਡੀ ਦੇ ਐਸ. ਐਚ. ਓ. ਗੁਰਮੀਤ ਸਿੰਘ ਵੀ ਹਾਜਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.