ਪਟਿਆਲਾ, 13 ਅਪ੍ਰੈਲ (ਜਸਬੀਰ)-ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਭਾਰਤ ਰਤਨ ਡਾ. ਬੀ .ਆਰ .ਅੰਬੇਡਕਰ ਜੀ ਦਾ 133ਵਾਂ ਜਨਮ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਟੇਟ ਅਵਾਰਡੀ ਪਿ੍ਰੰਸੀਪਲ ਡਾ. ਰਜਨੀਸ ਗੁਪਤਾ ਜੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਸੀਆ ਮਹਾਦੀਪ ਵਿੱਚ ਉਸ ਵੇਲੇ ਡਾ. ਅੰਬੇਡਕਰ ਜੀ ਪਹਿਲੇ ਸਭ ਤੋਂ ਵੱਧ ਪੜੇ ਲਿਖੇ ਵਿਅਕਤੀ ਸਨ, ਉਹ ਪ੍ਰਸਿੱਧ ਕਾਨੂੰਨਦਾਨ ਸਨ ਜੋ ਲੰਦਨ ਸਕੂਲ ਆਫ ਇਕਨੋਮਿਕਸ ਤੋਂ ਪੜ੍ਹੇ ,ਜਿਨਾਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਅੱਠ ਸਾਲ ਦੇ ਕੋਰਸ ਨੂੰ ਕੇਵਲ ਦੋ ਸਾਲ ਤਿੰਨ ਮਹੀਨੇ ਵਿੱਚ ਪੂਰਾ ਕੀਤਾ ਸੀ ,ਉਹ ਸਾਡੇ ਮੁਲਕ ਦੇ ਨਹੀਂ ਪੂਰੀ ਦੁਨੀਆ ਦੇ ਚਮਕਦੇ ਸਿਤਾਰੇ ਸਨ , ਇਹ ਮਹਾਨ ਸਖਸੀਅਤ ਜਿਸ ਨੇ ਗਰੀਬੀ ਅਤੇ ਜਾਤ ਪਾਤ ਦੇ ਦੁੱਖ ਝੱਲਦੇ ਸਭ ਤੋਂ ਵੱਧ 32 ਡਿਗਰੀਆਂ ਹਾਸਲ ਕੀਤੀਆਂ, ਇਹਨਾਂ ਦਾ ਬੁੱਤ ਕੋਲੰਬੀਆ ਯੂਨੀਵਰਸਿਟੀ ਵਿੱਚ ਅੱਜ ਵੀ ਸਸੋਭਿਤ ਹੈ, ਡਾ. ਗੁਪਤਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੇਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਪਟੇਲ ਜਿਨਾਂ ਨੂੰ ਲੋਹ ਪੁਰਸ ਕਿਹਾ ਜਾਂਦਾ ਸੀ ਉਹਨਾਂ ਦੇ ਅਕਾਲ ਚਲਾਣੇ ਤੇ ਸਭ ਤੋਂ ਜਿਆਦਾ ਦੁੱਖ ਡਾ. ਅੰਬੇਡਕਰ ਨੂੰ ਹੋਇਆ ਸੀ। ਡਾ. ਰਜਨੀਸ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜੋਕੇ ਯੁੱਗ ਦੇ ਵਿੱਚ ਹਰ ਇੱਕ ਵਿਦਿਆਰਥੀ ਨੂੰ ਉਹਨਾਂ ਦੇ ਜੀਵਨ ਦਰਸਨ ਅਤੇ ਉਨਾਂ ਦੇ ਪਾਏ ਯੋਗਦਾਨ ਤੋਂ ਸੇਧ ਲੈਣੀ ਚਾਹੀਦੀ ਹੈ। ਪ੍ਰੋਗਰਾਮ ਦੀ ਸੁਰੂਆਤ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਫੁੱਲ ਮਾਲਾ ਅਤੇ ਪੁਸਪੰਜਲੀ ਦੇ ਕੇ ਸੁਰੂ ਕੀਤੀ ਗਈ ਪਿ੍ਰੰਸੀਪਲ ਸਟਾਫ ਅਤੇ ਐਨਐਸਐਸ ਵਲੰਟੀਅਰ ਵੱਲੋਂ ਡਾ. ਅੰਬੇਡਕਰ ਜੀ ਨੂੰ ਪੁਸਪ ਅਰਪਿਤ ਕੀਤੇ, ਉਪਰੰਤ ਸਟੇਟ ਅਵਾਰਡੀ ਸੰਗੀਤ ਅਧਿਆਪਕ ਪ੍ਰਗਟ ਸਿੰਘ ਅਤੇ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਹਮ ਹੋਂਗੇ ਕਾਮਯਾਬ ਗੀਤ ਦੇ ਨਾਲ ਜੀ ਆਇਆਂ ਨੂੰ ਕਿਹਾ ਗਿਆ। ਐਨ. ਐਸ. ਐਸ. ਯੂਨਿਟਸ ਫੀਲਖਾਨਾ ਵੱਲੋਂ ਉਲਿਕੇ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਮਨੋਜ ਥਾਪਰ ਅਤੇ ਸਰਦਾਰ ਪ੍ਰਗਟ ਸਿੰਘ ਜੀ ਦੀ ਅਗਵਾਈ ਵਿੱਚ ਭਾਸਣ ਅਤੇ ਪੇਂਟਿੰਗ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਸਨ, ਜਿਨਾਂ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਛੇਵੀਂ ਤੋਂ ਬਾਹਰਵੀਂ ਦੇ ਵਿਦਿਆਰਥੀਆਂ ਨੇ ਡਾ. ਅੰਬੇਡਕਰ ਜੀ ਦੇ ਜੀਵਨ, ਉਹਨਾਂ ਦੀ ਡਿਗਰੀਆਂ, ਉਹਨਾਂ ਦੇ ਸੰਘਰਸ ਅਤੇ ਭਾਰਤੀ ਸੰਵਿਧਾਨ ਵਿੱਚ ਉਹਨਾਂ ਦੀ ਦੇਣ ਬਾਰੇ ਭਾਸਣ ਰਾਹੀ ਵਿਚਾਰ ਪ੍ਰਗਟ ਕੀਤੇ। ਜਿਨਾਂ ਵਿੱਚ ਵਿਸੇਸ ਤੌਰ ਤੇ ਛੇਵੀਂ ਸ੍ਰੇਣੀ ਤੋਂ ਦਿਵਿਆਂਸੂ ਸਰਮਾ, ਦਸਵੀਂ ਤੋਂ ਜੈਸਮੀਨ ਤੇ ਐਮੀਨੈਂਸ ਬਾਰਵੀਂ ਸਰੇਣੀ ਦੀ ਮਨਕੀਰਤ ਕੌਰ ਨੇ ਆਪਣੇ ਵਿਚਾਰਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਵਿੱਚ ਮੰਚ ਸੰਚਾਲਨ ਸ੍ਰੀ ਹਰਪ੍ਰੀਤ ਲੈਕਚਰਾਰ ਨੇ ਬਾਖੂਬੀ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਵਿੱਚ ਵਿਸੇਸ ਤੌਰ ਤੇ ਸਟਾਫ ਸਕੱਤਰ ਚਰਨਜੀਤ ਸਿੰਘ, ਸੈਕੰਡਰੀ ਇੰਚਾਰਜ ਮੈਡਮ ਸੁਰਿੰਦਰ ਕੌਰ, ਹਾਈ ਇੰਚਾਰਜ ਮੈਡਮ ਸਿਮਰਨ , ਪ੍ਰਾਇਮਰੀ ਇੰਚਾਰਜ ਮੈਡਮ ਨਿਸਾ ਵੋਹਰਾ , ਜੱਜਮੈਂਟ ਦੀ ਭੂਮਿਕਾ ਨਿਭਾਉਣ ਵਾਲੇ ਮੈਡਮ ਗੁਰਪ੍ਰੀਤ ਕੌਰ ਮੈਡਮ ਮਨਦੀਪ ਕੌਰ ਸਰਦਾਰ ਅਮਰਦੀਪ ਸਿੰਘ ਸਰਦਾਰ ਨਰਿੰਦਰ ਪਾਲ ਸਿੰਘ, ਪ੍ਰੋਗਰਾਮ ਦੇ ਵਿੱਚ ਸਹਾਇਕ ਅਧਿਆਪਕ ਮੈਡਮ ਕਰਮਜੀਤ ਕੌਰ, ਮੈਡਮ ਨੀਤੂ , ਜਸਦੀਪ ਸਿੰਘ, ਜਸਪਾਲ ਸਿੰਘ, ਲੈਕਚਰਾਰ ਮੋਨਾ ਦੇਵਗਨ, ਮੈਡਮ ਰਿੰਕੂ ਮੌਦਗਿਲ ਅਤੇ ਮੈਡਮ ਚਰਨਜੀਤ ਕੌਰ ਨੇ ਯੋਗਦਾਨ ਦਿੱਤਾ ਤੇ ਸਮੂਲੀਅਤ ਕੀਤੀ। ਸਮੁੱਚੇ ਪ੍ਰੋਗਰਾਮ ਦੀ ਮੀਡੀਆ ਕਵਰੇਜ ਸਕੂਲ ਦੇ ਮੀਡੀਆ ਕੋਆਰਡੀਨੇਟਰ ਸ੍ਰੀ ਅਕਸੇ ਖਨੌਰੀ ਨੇ ਬਾਖੂਬੀ ਕੀਤੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.